ਕਿਸਾਨਾਂ ਵਲੋਂ ਦਿੱਲੀ ਲਈ 26 ਨਵੰਬਰ ਨੂੰ ਪਹਿਲਾ ਜਥਾ ਭੇਜਣ ਦਾ ਐਲਾਨ


ਜੰਡਿਆਲਾ ਗੁਰੂ , 18 ਨਵੰਬਰ (ਸ.ਬ.) ਕਿਸਾਨ ਮਜਦੂਰ ਸੰਘਰਸ਼           ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਦਿੱਲੀ ਧਰਨੇ ਲਈ ਕਿਸਾਨ ਮਜਦੂਰ ਜਥੇਬੰਦੀਆਂ ਦਾ ਪਹਿਲਾ ਜਥਾ ਟ੍ਰੈਕਟਰ ਟਰਾਲੀਆਂ ਰਾਹੀਂ 26 ਨਵੰਬਰ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਦਿੱਲੀ ਲਈ ਰਵਾਨਾ ਹੋਵੇਗਾ|
ਜੰਡਿਆਲਾ ਗੁਰੂ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ 56 ਦਿਨਾਂ ਤੋਂ ਜਾਰੀ ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਲੈਕਮੇਲ ਕਰਕੇ ਯਾਤਰੀ ਗੱਡੀਆਂ ਨਹੀਂ ਚਲਾ ਸਕਦੀ| ਉਹਨਾਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਵਿਖੇ ਧਰਨੇ ਦੀ ਆਗਿਆ ਨਾ ਦੇਣਾ ਜਮਹੂਰੀਅਤ ਦਾ ਗਲਾ ਘੁੱਟਣ ਵਾਂਗ ਹੈ ਅਤੇ ਕੋਰੋਨਾ ਦੀ ਆੜ ਵਿਚ ਅਜਿਹਾ ਫੈਸਲਾ ਕਰਨਾ ਕੇਂਦਰ ਸਰਕਾਰ ਦੀ ਬਦਨੀਤੀ ਹੈ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਆਰਥਿਕ ਨਾਕੇਬੰਦੀ ਬੰਦ ਕਰਕੇ ਪਹਿਲਾਂ ਮਾਲ ਗੱਡੀਆਂ ਚਲਾਵੇ| ਇਸ ਮੌਕੇ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ, ਸਤਨਾਮ ਸਿੰ ਮਾਣੋਚਾਹਲ, ਰੇਸ਼ਮ ਸਿੰਘ ਘੁਰਕਵਿੰਡ, ਚਰਨ ਸਿੰਘ , ਲਖਵਿੰਦਰ ਸਿੰਘ ਪਲਾਸੌਰ, ਸਤਨਾਮ ਸਿੰਘ               ਖਾਰੇ, ਅਮਰੀਕ ਸਿੰਘ ਜੰਡੋਕੇ, ਸਰਵਣ ਸਿੰਘ ਵਲੀਪੁਰ, ਨਰੰਜਣ ਸਿੰਘ ਬਰਗਾੜੀ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *