ਕਿਸਾਨਾਂ ਵਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਕਰਨ ਦੀ ਮੰਗ


ਖਰੜ, 12 ਨਵੰਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ          ਕੇਂਦਰ ਸਰਕਾਰ ਤੋਂ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਕਰਨ ਦੀ ਮੰਗ ਕੀਤੀ ਗਈ| 
ਇਸ ਮੌਕੇ ਸੰਬੌਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਯੂਰੀਆ ਖਾਦ ਅਤੇ ਦੁਕਾਨਦਾਰਾਂ ਅਤੇ  ਖਪਤਕਾਰਾਂ ਨੂੰ ਦਿਵਾਲੀ ਦੇ ਤਿਉਹਾਰ ਨਾਲ ਸਬੰਧਿਤ ਸਮਾਨ ਮਿਲ ਸਕੇ|  
ਉਹਨਾਂ ਕਿਹਾ ਕਿ 26 ਨਵੰਬਰ ਨੂੰ ਦਿੱਲੀ ਧਰਨੇ ਲਈ ਕਿਸਾਨਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਮੁਹਾਲੀ ਜਿਲੇ ਵਿਚ ਸਬਜੀਆਂ ਦੀ ਖੇਤੀ ਕੀਤੀ ਜਾਂਦੀ ਹੇ, ਇਸ ਲਈ ਖੇਤਾਂ ਵਿੱਚ ਲੱਗੀਆਂ ਮੋਟਰਾਂ ਲਈ ਬਿਜਲੀ ਦਿਨ ਦੇ ਸਮੇਂ ਦਿਤੀ ਜਾਵੇ| 
ਇਸ ਮੌਕੇ ਗੁਰਮੀਤ ਸਿੰਘ ਬਲਾਕ ਪ੍ਰਧਾਨ ਖਰੜ, ਬਲਵਿੰਦਰ ਸਿੰਘ ਖਜ਼ਾਨਚੀ ਬਲਾਕ ਖਰੜ, ਕੁਲਵਿੰਦਰ ਸਿੰਘ ਪੱਕੀ ਰੁੜਕੀ, ਹਰਜਿੰਦਰ ਸਿੰਘ  ਖੂਨੀ ਮਾਜਰਾ, ਗੁਰਵਿੰਦਰ ਸਿੰਘ ਮਾਣਕਪੁਰ, ਅਵਤਾਰ ਸਿੰਘ ਮਾਣਕਪੁਰ, ਨਰਿੰਦਰ ਸਿੰਘ ਪ੍ਰੇਮਗੜ੍ਹ, ਰਣਧੀਰ ਸਿੰਘ ਸੰਤੇ ਮਾਜਰਾ, ਕਿਰਨਦੀਪ ਸਿੰਘ ਦੇਹ ਕਲਾਂ, ਸੋਹਣ ਸਿੰਘ ਖੂਨੀਮਾਜਰਾ, ਗੁਰਬਚਨ ਸਿੰਘ ਗੱਬੇਮਾਜਰਾ, ਗੁਰਪ੍ਰੀਤ ਸਿੰਘ ਤੋਲੇਮਾਜਰਾ, ਸੁਰਿੰਦਰਜੀਤ ਸਿੰਘ ਘੋਗਾ, ਮਲਕੀਤ ਸਿੰਘ ਕੰਬਾਲੀ, ਜਸਪਾਲ ਸਿੰਘ ਲਾਂਡਰਾ, ਸੰਤ ਸਿੰਘ ਮੁੰਧੋਂ, ਰਤਨ ਸਿੰਘ ਮੀਆਂਪੁਰ ਹਾਜ਼ਰ ਸਨ| 

Leave a Reply

Your email address will not be published. Required fields are marked *