ਕਿਸਾਨਾਂ ਵਲੋਂ 9 ਅਕਤੂਬਰ ਨੂੰ ਆਵਾਜਾਈ ਠੱਪ ਕਰਨ ਦਾ ਐਲਾਨ

ਖਰੜ, 8 ਅਕਤੂਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ              ਏਕਤਾ ਸਿੱਧੂਪੁਰ ਵਲੋਂ ਰੇਲ ਮਾਰਗ ਖਰੜ ਉਪਰ ਦਿਤਾ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ| ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਰਵਿੰਦਰ ਸਿੰਘ ਦੇਹ ਕਲਾਂ ਨੇ ਕਿਹਾ ਕਿ ਰੇਲ ਮਾਰਗ ਖਰੜ ਉਪਰ ਕਿਸਾਨਾਂ ਵਲੋਂ ਦਿਨ ਰਾਤ ਦਾ ਧਰਨਾ ਲਗਾਤਾਰ ਜਾਰੀ ਹੈ ਜੋ ਕਿ ਖੇਤੀ ਕਾਨੌੰਨਾਂ ਦੇ ਰੱਦ ਹੋਣ ਤਕ ਜਾਰੀ ਰਹੇਗਾ| 
ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ 31 ਜਥੇਬੰਦੀਆਂ ਦੇ ਦਿਤੇ ਪ੍ਰੋਗਰਾਮ ਮੁਤਾਬਿਕ ਹਰਿਆਣਾ ਦੇ ਸਿਰਸਾ ਵਿਚ ਕਿਸਾਨਾਂ ਉਪਰ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਕਿਸਾਨਾਂ ਵਲੋਂ ਲਾਂਡਰਾਂ ਰੋਡ ਮਿਲ ਚੌਂਕ ਖਰੜ ਵਿਖੇ 9 ਅਕਤੂਬਰ  ਨੂੰ 12 ਵਜੇ ਆਵਾਜਾਈ ਠੱਪ ਕੀਤੀ             ਜਾਵੇਗੀ| 
ਇਸ ਮੌਕੇ ਗਿਆਨ ਸਿੰਘ ਧੜਾਕ, ਪਾਲ ਸਿੰਘ ਨਿਆਂਮੀਆਂ, ਤਰਲੋਚਨ ਸਿੰਘ ਮਦਨਹੇੜੀ, ਜਸਪਾਲ ਸਿੰਘ, ਭਾਗ ਸਿੰਘ, ਮਲਕੀਤ ਸਿੰਘ ਧਬਾਲੀ, ਗੁਰਬਚਨ ਸਿੰਘ ਗੰਜਮਾਜਰਾ,            ਜਗਦੇਵ ਸਿੰਘ, ਅਮਰ ਸਿੰਘ, ਸਰਬਜੀਤ ਸਿੰਘ ਲਹਿਰਾ, ਜੀਤ ਸਿੰਘ, ਗੁਰਿੰਦਰ ਸਿੰਘ, ਬਾਵਾ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਰਾਜਵੀਰ ਸਿੰਘ, ਬਲਜਿੰਦਰ ਸਿੰਘ ਭਜੌਲੀ, ਸਤਨਾਮ ਸਿੰਘ, ਗੁਰਮੁੱਖ ਸਿੰਘ, ਸੰਦੀਪ ਰਾਣਾ, ਗੁਰਮੁੱਖ ਸਿੰਘ, ਸੁਰਿੰਦਰ ਸਿੰਘ, ਸਿਮਰਤ ਸਿੰਘ, ਹਰਵਿੰਦਰ ਸਿੰਘ ਸਾਬਕਾ ਸਰਪੰਚ ਪਾਤੜਾਂ ਵੀ ਮੌਜੂਦ ਸਨ|

Leave a Reply

Your email address will not be published. Required fields are marked *