ਕਿਸਾਨਾਂ, ਸਾਬਕਾ ਫੌਜੀਆਂ ਤੇ ਅੰਨਾ ਹਜਾਰੇ ਦੀ ਟੀਮ ਵਲੋਂ ਸੰਘਰਸ਼ ਸ਼ੁਰੂ

ਕਿਸਾਨਾਂ, ਸਾਬਕਾ ਫੌਜੀਆਂ ਤੇ ਅੰਨਾ ਹਜਾਰੇ ਦੀ ਟੀਮ ਵਲੋਂ ਸੰਘਰਸ਼ ਸ਼ੁਰੂ
ਗੁਰਦੁਆਰਾ ਅੰਬ ਸਾਹਿਬ ਤੋਂ ਕਾਫਲੇ ਦੇ ਰੂਪ ਵਿੱਚ ਕਿਸਾਨ, ਸਾਬਕਾ ਫੌਜੀ ਚੰਡੀਗੜ੍ਹ ਰਵਾਨਾ
ਐਸ J ੇਐਸ ਨਗਰ, 30 ਜਨਵਰੀ (ਸ. ਬ.) ਸਥਾਨਕ ਫੇਜ 8 ਵਿੱਚ ਸਥਿਤ ਗੁਰਦੁਆਰਾ ਅੰਬ ਸਾਹਿਬ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਹੋਏ ਕਿਸਾਨ ਅਰਦਾਸ ਉਪਰੰਤ ਚੰਡੀਗੜ੍ਹ ਦੇ ਸੈਕਟਰ 25 ਦੀ ਧਰਨਾ ਗ੍ਰਾਉਂਡ ਲਈ ਕਾਫਲੇ ਦੇ ਰੂਪ ਵਿੱਚ ਰਵਾਨਾ ਹੋ ਗਏ|
ਕਿਸਾਨਾਂ ਦੇ ਇਸ ਧਰਨੇ ਨੂੰ ਅੰਨਾ ਹਜਾਰੇ ਦੀ ਟੀਮ ਅਤੇ ਸਾਬਕਾ ਫੌਜੀਆਂ ਵਲੋਂ ਵੀ ਸਮਰਥਣ ਦਿੱਤਾ ਗਿਆ ਅਤੇ ਸਾਬਕਾ ਫੌਜੀ ਵੀ ਕਰਨਲ ਐਸ ਐਸ ਸੋਹੀ ਦੀ ਅਗਵਾਈ ਵਿੱਚ ਕਿਸਾਨਾ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ|
ਗੁਰਦੁਆਰਾ ਸਾਹਿਬ ਦੇ ਬਾਹਰ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨਾ ਵਿਰੋਧੀ ਨੀਤੀਆਂ ਵਿਰੁਧ ਹੁਣ ਕਿਸਾਨ ਇਕ ਝੰਡੇ ਹੇਠ ਇਕਠੇ ਹੋਕ ੇਸੰਘਰਸ਼ ਕਰਨ ਲੱਗ ਪਏ ਹਨ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਦੀ ਬਦਹਾਲੀ ਦੂਰ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ|
ਬੁਲਾਰਿਆਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਹਰ ਸਰਕਾਰ ਵਲੋਂ ਕਿਸਾਨਾਂ ਨੂੰ ਸਿਰਫ ਲਾਰੇ ਹੀ ਮਿਲੇ ਹਨ, ਕਿਸਾਨਾਂ ਦੀਆਂ ਫਸਲਾਂ ਦਾ ਉਚਿਤ ਭਾਅ ਕਿਸਾਨਾਂ ਨੂੰ ਨਹੀਂ ਦਿਤਾ ਜਾ ਰਿ ਹਾ| ਖੇਤੀ ਦਿਨੋਂ ਦਿਨ ਘਾਟੇ ਵਿਚ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਹੋ ਗਏ ਹਨ|
ਉਹਨਾਂ ਕਿਹਾ ਕਿ ਦਿਨੋਂ ਦਿਨ ਬੀਜ, ਖਾਂਦਾਂ ਤੇ ਹੋਰ ਸਮਾਨ ਮਹਿੰਗੇ ਹੋ ਰਹੇ ਹਨ ਪਰ ਫਸਲਾਂ ਦੇ ਰੇਟ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ, ਜੇ ਸਰਕਾਰ ਫਸਲਾਂ ਦੇ ਮੁੱਲ ਵਧਾਉਂਦੀ ਵੀ ਹੈ, ਤਾਂ ਉਹ ਬਹੁਤ ਘੱਟ ਵਧਾਏ ਜਾ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਲਾਗਤ ਮੁੱਲ ਵੀ ਮੁੜ ਨਹੀਂ ਰਹੇ|
ਉਹਨਾਂ ਕਿਹਾ ਕਿ ਕੌਮੀ ਮੁਦਿਆਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ੍ਰੀ ਅੰਨਾ ਹਜਾਰੇ ਅੱਜ ਧਰਨੇ ਤੇ ਬ ੈਠ ਗਏ ਹਨ| ਜਿਹਨਾਂ ਵਿੱਚ ਲੋਕਪਾਲ ਦੀ ਨਿਯੁਕਤੀ ਕਰਨਾ, ਲੋਕਪਾਲ ਬਿਲ ਦੀ ਧਾਰਾ 44 ਅਤੇ 63 ਨੂੰ ਮੁੜ ਸ਼ਾਮਿਲ ਕਰਨਾ ਅਤੇ ਕਿਸਾਨਾਂ ਨੂੰ ਪੈਂਸ਼ਨ ਦੇਣਾ ਸ਼ਾਮਿਲ ਹਨ|
ਉਹਨਾਂ ਮੰਗ ਕੀਤੀ ਕਿ ਸਵਾਮੀ ਨਾਥਨ ਕਮਿਸ਼ਨ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ, ਖੇਤੀ ਉਪਜ ਨੂੰ ਲਾਗਤ ਮੁੱਲ ਦੇ ਆਧਾਰ ਤੇ ਉਚ ਮੁੱਲ ਤੇ ਆਧਾਰਿਤ 50 ਫੀਸਦੀ ਵਧਾ ਕੇ ਮੁੱਲ ਦਿਤਾ ਜਾਵੇ, ਸਿਰਫ ਖੇਤੀ ਉਪਰ ਨਿਰਭਰ 60 ਸਾਲ ਤੋਂ ਉਪਰ ਦੇ ਕਿਸਾਨਾਂ ਅਤੇ ਮਜਦੂਰਾਂ ਨੂੰ ਪ੍ਰਤੀ ਮਹੀਨਾਂ 5 ਹਜਾਰ ਰੁਪਏ ਪੈਨਸ਼ਨ ਦਿਤੀ ਜਾਵੇ,ਖੇਤੀ ਮੁੱਲ ਕਮਿਸ਼ਨ (ਸੀਏ ਸੀ ਪੀ ) ਨੂੰ ਸੰਵਿਧਾਨਿਕ ਦਰਜਾ ਅਤੇ ਪੂਰੀ ਆਜਾਦੀ ਦਿਤੀ ਜਾਵੇ, ਮੌਜੂਦਾ ਲੋਕਪਾਲ ਕਾਨੂੰਨ ਤੁਰੰਤ ਲਾਗੂ ਕੀਤਾ ਜਾਵੇ ਅਤੇ ਲੋਕਪਾਲ ਦੀ ਨਿਯੁਕਤੀ ਕੀਤੀ ਜਾਵੇ, ਲੋਕਪਾਲ ਕਾਨੂੰਨ ਨੂੰ ਕਮਜੋਰ ਕਰਨ ਵਾਲੀਆਂ ਧਾਂਰਾਵਾਂ 63 ਅਤੇ 44 ਵਿਚ ਕੀਤੀਆਂ ਗਈਆਂ ਸੋਧਾਂ ਰੱਦ ਕੀਤੀਆਂ ਜਾਣ, ਕੇਂਦਰ ਦੇ ਲੋਕਪਾਲ ਦੇ ਤਹਿਤ ਹਰ ਰਾਜ ਵਿੱਚ ਲੋਕਪਾਲ ਕਾਨੂੰਨ ਨੂੰ ਲਾਗੂ ਕੀਤਾ ਜਾਵੇ| ਇਸ ਮੌਕੇ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਆਗੂ ਸ੍ਰ. ਜਗਜੀਤ ਸਿੰਘ ਡਲੇਵਾਲ, ਟੀਮ ਅੰਨਾ ਹਜਾਰੇ ਦੀ ਕੋਰ ਕਮੇਟੀ ਮੈਂਂਬਰ ਕਰਨਵੀਰ ਸਂੈਟੀ, ਕਰਨਲ ਦਿਨੇਸ਼ ਨੈਨ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *