ਕਿਸਾਨੀ ਜੀਵਨ ਦੇ ਦੁਖਾਂਤ ਤੇ ਦਰਦ ਨੂੰ ਬਿਆਨਦਾ ਹੈ ਵਾਰਿਸ ਭਰਾਵਾਂ ਦਾ ‘ਕਿਸਾਨ’ ਗੀਤ

ਪਟਿਆਲਾ 30 ਨਬੰਵਰ (ਸ.ਬ.)ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੁਆਰਾ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਦੁਖਾਂਤ ਦੇ ਦਰਦ ਨੂੰ ਬਿਆਨਦਾ ਨਵਾਂ ਗੀਤ ‘ਕਿਸਾਨ’ ਇਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ| ਇਸ ਗੀਤ ਵਿੱਚ ਜਿੱਥੇ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਕਿਸਾਨੀ ਚੁਣੌਤੀਆਂ ਦੀ ਗੱਲ ਕੀਤੀ ਹੈ, ਉੱਥੇ ਹੀ ਸਰਕਾਰਾਂ ਦੀਆਂ ਨੀਤੀਆਂ ਅਤੇ ਖੁਦਕੁਸ਼ੀਆਂ ਦਾ ਮਸਲਾ ਉਭਾਰਿਆ ਹੈ| ਵਾਰਿਸ ਭਰਾਵਾਂ ਵਲੋਂ ਹਮੇਸ਼ਾਂ ਹੀ ਆਪਣੇ ਗੀਤ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਗਈ ਹੈ| ਵਾਰਿਸ ਭਰਾਵਾਂ ਦਾ ਇਹ ‘ਕਿਸਾਨੀ’ ਗੀਤ ਉਸ ਸਮੇਂ ਦਰਸ਼ਕਾਂ ਦੇ ਰੂ-ਬ-ਰੂ ਹੋਇਆ ਹੈ, ਜਦੋਂ ਪੰਜਾਬ ਦੀ ਕਿਸਾਨੀ ਕਰਜ਼ੇ ਮੁਆਫ਼ੀ ਦੇ ਵਾਅਦੇ ਨੂੰ ਉਡੀਕ ਰਹੀ ਹੈ| ਇਸ ਗੀਤ ਨੂੰ ਉੱਘੇ ਨੌਜਵਾਨ ਗੀਤਕਾਰ ਗਿੱਲ ਰੌਂਤੇ ਵਾਲਾ ਨੇ ਲਿਖਿਆ ਹੈ ਅਤੇ ਸੰਗੀਤਕ ਧੁਨਾਂ ਨਾਲ ਸੰਗਤਾਰ ਨੇ ਸਿੰਗਾਰਿਆ ਹੈ| ਇਹ ਗੀਤ ਮੈਲਬੌਰਨ ਵਿਚ ਹੋਏ ‘ਪੰਜਾਬੀ ਵਿਰਸਾ 2017’ ਦੇ ਸ਼ੋਅ ਵਿੱਚ ਦਰਜ ਹੈ|

Leave a Reply

Your email address will not be published. Required fields are marked *