ਕਿਸਾਨੀ ਨੂੰ ਬਚਾਉਣ ਲਈ ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ : ਧਨੋਆ


ਐਸ ਏ ਐਸ ਨਗਰ, 2 ਦਸੰਬਰ (ਸ.ਬ.) ਸਾਬਕਾ ਕੌਂਸਲਰ, ਉੱਘੇ ਸਮਾਜ ਸੇਵੀ ਅਤੇ ਪ੍ਰਧਾਨ ਪੰਜਾਬੀ ਵਿਰਸਾ ਸੱਭਿਆਚਾਰ ਸੋਸਾਇਟੀ ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਨਵੇਂ        ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਵਿੱਚ ਫੈਸਲਾ ਲੈਣਾ ਚਾਹੀਦਾ ਹੈ|
ਪੰਜਾਬੀ ਵਿਰਸਾ ਸੱਭਿਆਚਾਰ ਸੋਸਾਇਟੀ ਦੀ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਵੱਡੇ ਪੂੰਜੀਪਤੀਆਂ ਨੂੰ ਲਾਭ ਦੇਣ ਲਈ ਹੀ ਹੈ ਅਤੇ ਹਰ ਤਰ੍ਹਾਂ ਦੇ ਆਮ ਲੋਕ (ਜਿਨ੍ਹਾਂ ਵਿੱਚ ਕਿਸਾਨ, ਛੋਟੇ ਬਿਜਨਸਮੈਂਨ, ਦੁਕਾਨਦਾਰ ਅਤੇ ਆਮ ਆਦਮੀ ਸ਼ਾਮਿਲ ਹਨ) ਇਸ ਦੇ ਮਾੜੇ ਪ੍ਰਭਾਵਾਂ ਦੀ ਮਾਰ ਹੇਠ ਆਉਣਗੇ| ਉਹਨਾਂ ਕਿਹਾ ਕਿ ਸੁਸਾਇਟੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਹਰ ਹੀਲੇ ਕਿਸਾਨਾਂ ਦਾ ਸਾਥ ਦੇਵੇਗੀ ਅਤੇ ਸੁਸਾਇਟੀ ਵਲੋਂ ਕਿਸਾਨ ਸੰਘਰਸ਼ ਵਿੱਚ ਮਦਦ ਲਈ ਆਪਣਾ ਪੂਰਾ ਯੋਗਦਾਨ ਦਿੱਤਾ ਜਾਵੇਗਾ| 
ਉਹਨਾਂ ਕਿਹਾ ਕਿ ਸੁਸਾਇਟੀ ਵਲੋਂ ਕਸਾਨਾਂ ਦੀ ਸਿਹਤ ਸੰਭਾਲ ਲਈ            ਛੇਤੀ ਹੀ ਦਵਾਈਆਂ ਦੀ ਖੇਪ ਅਤੇ ਡਾਕਟਰਾਂ ਦੀ ਟੀਮ ਭੇਜੀ ਜਾਵੇਗੀ| 
ਇਸ ਮੀਟਿੰਗ ਵਿੱਚ ਦਿਲਦਾਰ ਸਿੰਘ, ਅਮਰਜੀਤ ਸਿੰਘ ਪਰਮਾਰ, ਗੁਰਦੀਪ ਸਿੰਘ ਸੰਧੂ, ਵਰਿੰਦਰ ਸਿੰਘ ਜੰਡਪੁਰ, ਪਰਵਿੰਦਰ ਸਿੰਘ ਪੈਰੀ, ਰਾਜੇਸ਼ ਬੇਰੀ, ਰਵਿੰਦਰ ਰਵੀ, ਨਰਿੰਦਰ ਸਿੰਘ ਮਨੌਲੀ, ਦਿਨੇਸ਼ ਸੈਣੀ ਅਤੇ ਗੁਰਜੀਤ ਸਿੰਘ ਦਫਰਪੁਰ ਹਾਜਰ ਸਨ| 

Leave a Reply

Your email address will not be published. Required fields are marked *