ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ ‘ਸੁਣ ਦਿੱਲੀਏ’ 1 ਜਨਵਰੀ ਨੂੰ ਹੋਵੇਗਾ ਰਿਲੀਜ਼
ਧੂਰੀ, 31 ਦਸੰਬਰ (ਸ਼ਬ ਧੂਰੀ ਵਾਲਾ ਜਾਨ (ਸਾਹਿਲ ਜਾਨ) ਵਲੋਂ ਕਿਸਾਨੀ ਸੰਘਰਸ਼ ਨੂੰ ਹਿਮਾਇਤ ਕਰਦਾ ਗੀਤ ‘ਸੁਣ ਦਿੱਲੀਏ’ ਨਵੇਂ ਸਾਲ ਮੌਕੇ 1 ਜਨਵਰੀ 2021 ਨੂੰ ਯੂ ਟਿਊਬ ਤੇ ਰਲੀਜ ਕੀਤਾ ਜਾਵੇਗਾ। ਇਸਦੇ ਗੀਤਕਾਰ ਲੱਕੀ ਬਰੜਵਾਲ ਹਨ ਅਤੇ ਸੰਗੀਤ ਦਾ ਸਟਰੇਂਜਰ ਵਲੋਂ ਦਿੱਤਾ ਗਿਆ ਹੈ।
ਇਸ ਮੌਕੇ ਸਾਹਿਲ ਜਾਨ ਨੇ ਦੱਸਿਆ ਕਿ ਐਡਵੋਕੇਟ ਕੀਰਤ ਸੰਧੂ, ਸੇਵਕ ਗਿੱਲ, ਲੱਭੀ ਦੁੱਲਟ, ਲਾਡੀ ਦੁੱਲਟ, ਜਤਿੰਦਰ ਅੱਤਰੀ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ, ਲਖਵੀਰ ਸਿੰਘ ਅਤੇ ਹੋਰ ਦੋਸਤਾਂ ਮਿੱਤਰਾਂ ਵਲੋਂ ਇਹ ਪ੍ਰੋਜੈਕਟ ਪੂਰਾ ਕਰਨ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਹੈ।