ਕਿਸਾਨ ਅੰਦੋਲਨ ਤੋਂ ਪਰਤੇ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਜਰਨਲ ਸਕੱਤਰ ਡਾ. ਮਲਕੀਤ ਸਿੰਘ ਘੋਗਾ ਦੀ ਮੌਤ
ਫਤਹਿਗੜ੍ਹ ਚੂੜੀਆਂ, 28 ਜਨਵਰੀ (ਸ.ਬ.) ਬੀਤੀ ਰਾਤ ਕਿਸਾਨ ਅੰਦੋਲਨ ਦਿੱਲੀ ਤੋਂ ਪਰਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਜਰਨਲ ਸਕੱਤਰ ਡਾ. ਮਲਕੀਤ ਸਿੰਘ ਘੋਗਾ ਦੀ ਸਾਇਲੈਂਟ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਦੇ ਸਾਲੇ ਜਗਜੀਤ ਸਿੰਘ ਬੱਗਾ ਨੇ ਦੱਸਿਆ ਕਿ ਡਾ. ਮਲਕੀਤ ਸਿੰਘ ਕੁਝ ਦਿਨ ਪਹਿਲਾਂ ਕਿਸਾਨੀ ਅੰਦੋਲਨ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਗਏ ਸਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਕਰੀਬ 5 ਵਜੇ ਉਹ ਅੰਦੋਲਨ ਤੋਂ ਪਰਤੇ ਇਸ ਤੋਂ ਬਾਅਦ ਕਾਫ਼ੀ ਉਦਾਸ ਦਿਖਾਈ ਦੇ ਰਹੇ ਸਨ।