ਕਿਸਾਨ ਜਥੇਬੰਦੀਆਂ ਵਲੋਂ ਖਰੜ ਦੀ ਰੇਲਵੇ ਲਾਈਨ ਤੇ ਛੇਵੇਂ ਦਿਨ ਵੀ ਧਰਨਾ ਜਾਰੀ


ਖਰੜ, 6 ਅਕਤੂਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੀਆਂ 31 ਕਿਸਾਨ          ਜਥੇਬੰਦੀਆਂ ਦੇ ਸੱਦੇ ਤੇ ਅੱਜ ਛੇਵੇਂ ਦਿਨ ਵੀ ਖਰੜ ਦੀ ਰੇਲਵੇ ਲਾਈਨ ਤੇ ਧਰਨਾ ਜਾਰੀ ਰਿਹਾ| ਦੇਸ਼ ਦੇ ਅੰਨਦਾਤਾ ਅਖਵਾਉਣ ਵਾਲੇ ਕਿਸਾਨ ਖੇਤੀ ਸਬੰਧੀ ਨਵੇਂ ਕਾਨੂੰਨਾਂ ਨੂੰ ਖਾਰਜ (ਵਾਪਿਸ) ਕਰਵਾਉਣ ਲਈ ਪਿਛਲੇ ਪੰਜ ਦਿਨਾਂ ਤੋਂ ਦਿਨ ਰਾਤ ਰੇਲਵੇ ਪਟੜੀ ਤੇ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ| ਪਰ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਬਜਿੱਦ ਹੈ| 
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਏ ਕਾਰਨ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਪਾਸੇ ਝੋਨੇ ਦੀ ਕਟਾਈ ਜੋਰਾ ਨਾਲ ਚੱਲ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਵਿੱਚ ਕਈ ਥਾਵਾਂ ਤੇ ਕਿਸਾਨ ਰੇਲ ਪਟੜੀਆਂ ਉੱਤੇ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਤੇ ਬੈਠੇ ਹਨ| ਮੋਦੀ ਸਰਕਾਰ ਕਾਰਪੋਰੇਟ ਘਰਾਣਿਆ (ਅੰਬਾਨੀ, ਅੰਡਾਨੀ) ਦੀ ਕਠਪੁਤਲੀ ਬਣ ਕੇ ਬੈਠੀ ਹੈ| ਕਿਸਾਨਾਂ ਦੇ ਸੰਘਰਸ਼ ਦਾ           ਘੇਰਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ| ਜੋ ਕਿਸੇ ਸਮੇਂ ਵੀ ਵੱਡੇ ਸੰਘਰਸ਼ ਦਾ ਰੂਪ ਧਾਰਨ ਕਰ ਸਕਦਾ ਹੈ|
ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪਰਾਲੀ ਫੁੱਕਣ ਦੇ ਸਬੰਧ ਵਿੱਚ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ| ਗ੍ਰੀਨ ਟ੍ਰੀਬਿਊਨ ਦੀਆਂ ਹਦਾਇਤਾਂ ਅਨੁਸਾਰ ਛੋਟੇ ਕਿਸਾਨਾਂ ਨੂੰ ਟ੍ਰੀ ਮਸ਼ੀਨਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਾਲੀ ਸਮੇਟਣ ਲਈ ਮੁਆਵਜਾ ਦਿੱਤਾ ਜਾ ਰਿਹਾ ਹੈ|
ਇਸ ਮੌਕੇ ਸ੍ਰ. ਗਿਆਨ ਸਿੰਘ ਧੜਾਕ, ਗੁਰਮੀਤ ਸਿੰਘ ਖੂਨੀ ਮਾਜਰਾ, ਜਸਪਾਲ ਸਿੰਘ ਨਿਆਮੀਆ, ਬਲਜਿੰਦਰ ਸਿੰਘ ਰਸਨਹੇੜੀ, ਜਸਵੀਰ ਸਿੰਘ, ਜਸਪਾਲ ਸਿੰਘ ਲਾਡਰਾਂ, ਰਣਧੀਰ ਸਿੰਘ ਸੰਤੇਮਾਜਰਾ, ਜਸਵਿੰਦਰ ਸਿੰਘ ਬਡਾਲਾ, ਬਿੰਦਰ ਸਿੰਘ ਜਗੀਰਦਾਰ ਚੋਟਲਾ ਖੁਰਦ, ਰਾਜੂ ਤੋਲੇ ਮਾਜਰਾ, ਸੀਤਲ ਸਿੰਘ ਮਹਾਰ,ਹਰਚੰਦ ਸਿੰਘ, ਅਮਰਜੀਤ ਸਿੰਘ ਰੈਲੋਂ, ਸੰਨਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਪੋਪਨਿਆ ਹਾਜਿਰ ਸਨ| 

Leave a Reply

Your email address will not be published. Required fields are marked *