ਕਿਸਾਨ ਜੱਥੇਬੰਦੀਆਂ ਦੇ ਹੱਕ ਵਿੱਚ ਭੁੱਖ ਹੜਤਾਲ ਕੀਤੀ

ਐਸ਼ਏyਐਸ਼ਨਗਰ, 30 ਜਨਵਰੀ (ਸ਼ਬy) ਕਿਸਾਨ ਜੱਥੇਬੰਦੀਆਂ ਵਲੋਂ ਦਿੱਤੇ ਗਏ ਇੱਕ ਦਿਨ ਦੇ ਭੁੱਖ ਹੜਤਾਲ ਦੇ ਸੱਦੇ ਤੇ ਦਿੱਲੀ ਚੱਲੋ ਮੁਹਿੰਮ ਦੇ ਕਾਰਕੁਨਾਂ ਨੇ ਫੇ੭ 7 ਦੀਆਂ ਲਾਈਟਾਂ ਵਾਲੇ ਚੌਂਕ ਤੇ ਸਮਾਜਸੇਵੀ ਆਗੂ ਨਰਿੰਦਰ ਸਿੰਘ ਕੰਗ ਦੀ ਅਗਵਾਈ ਵਿੱਚ ਭੁੱਖ ਹੜਤਾਲ ਕੀਤੀ ਅਤੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।

ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਮੁੱਖ ਸੇਵਾਦਾਰ ਭਾਈ ਆਰਪੀ ਸਿੰਘ, ਅੰਤਰਰਾ੪ਟਰੀ ਪੁਆਧੀ ਮੰਚ ਦੇ ਮੈਂਬਰਾਂ ਗੁਰਪ੍ਰੀਤ ਸਿੰਘ ਨਿਆਮੀਆਂ, ਪੰਜਾਬ ਰਾਜ ਮਹਿਲਾ ਕਮਿ੪ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਆਪ ਆਗੂ ਗੁਰਿੰਦਰ ਸਿੰਘ ਕੈਰੋਂ, ਐਡਵੋਕੇਟ ਅਮਰਦੀਪ ਕੌਰ, ਪ੍ਰੋ. ਮੇਹਰ ਸਿੰਘ ਮੱਲ੍ਹੀ, ਗਗਨਪ੍ਰੀਤ ਸਿੰਘ ਬੈਂਸ, ੭ਿਲ੍ਹਾ ਐਸੋਸੀਏ੪ਨ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਸਿੱਧੂ, ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ੍ਰਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕੇਵਲ ਸਿੰਘ ਰਾਣਾ, ਤਰਵਿੰਦਰ ਸਿੰਘ ਬੈਨੀਪਾਲ, ਜਸਵੀਰ ਜੱਸੀ, ਮਨਜੀਤ ਸਿੰਘ ਬੈਂਸ, ਪਰਮਜੀਤ ਸਿੰਘ ਪੰਮਾਂ, ਸਤਨਾਮ ਸਿੰਘ ਸੰਧੂ, ਗੁਰਮੇਜ ਸਿੰਘ ਕਾਹਲੋਂ, ਮੋਹਨ ਸਿੰਘ ਅਤੇ ਹੋਰ ਕਾਫੀ ਲੋਕ ਅੱਜ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ ਦੋ ਵਜੇ ਤੱਕ ਭੁੱਖ੍ਰਹੜਤਾਲ ਤੇ ਬੈਠੇ।

Leave a Reply

Your email address will not be published. Required fields are marked *