ਕਿਸਾਨ ਪੱਖੀ ਹੈ ਕੇਂਦਰ ਦੀ ਭਾਜਪਾ ਸਰਕਾਰ : ਗੋਲਡੀ

ਖਰੜ, 11 ਸਤੰਬਰ (ਸ਼ਮਿਦੰਰ ਸਿੰਘ ) ਨਵੇਂ ਕਿਸਾਨ ਆਰਡੀਨੈਂਸ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਗਏ ਹਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਕੰਮ ਕਰਨ ਵਾਲੀ ਸਰਕਾਰ ਹੈ| ਇਹ ਗੱਲ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ ਨੇ ਖਰੜ ਵਿਖੇ ਭਾਜਪਾ ਕਿਸਾਨ ਮੋਰਚਾ ਜਿਲ੍ਹਾ ਮੁਹਾਲੀ ਦੀ ਨਵ ਗਠਿਤ ਟੀਮ ਦੀ ਜਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ  ਦੌਰਾਨ ਆਖੀ| ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਅਤੇ ਛੋਟੇ ਕਿਸਾਨਾਂ ਦੀ ਬਾਂਹ ਫੜੀ ਹੈ ਅਤੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਵਿੱਚ 6000 ਰੁਪਏ ਸਾਲਾਨਾ ਸਹਾਇਤਾ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ| ਮੀਟਿੰਗ ਵਿੱਚ ਕਿਸਾਨ ਮੋਰਚਾ ਦੇ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਜੱਗੀ ਔਂਜਲਾ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ| 
ਇਸ ਮੌਕੇ ਬੋਲਦਿਆਂ ਜਗਦੀਪ ਸਿੰਘ ਔਂਜਲਾ ਨੇ ਨਵੇਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਸਭ ਤੋਂ ਵਧੀਆ ਸੌਗਾਤ ਦੱਸਦਿਆ ਕਿਹਾ ਕਿ ਇਹਨਾਂ ਆਰਡੀਨੈਂਸਾਂ ਦੇ ਆਉਣ ਨਾਲ ਕਿਸਾਨ ਆਪਣੀ ਫਸਲ ਦਾ ਚੰਗਾ ਮੁੱਲ ਵਸੂਲ ਸਕਣਗੇ| ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵਰਗਲਾ ਕੇ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ| ਉਹਨਾਂ ਕਿਹਾ ਕਿ  ਐਮ. ਐਸ. ਪੀ. ਨਾ ਬੰਦ ਹੋਈ ਸੀ, ਨਾ ਬੰਦ ਹੋਈ ਹੈ ਅਤੇ ਨਾ ਕਦੇ ਬੰਦ ਕੀਤੀ ਜਾਵੇਗੀ| 
ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਵਿੱਚ ਜੋ ਛੋਟੇ ਕਿਸਾਨ ਅੱਜੇ ਵੀ ਬਾਹਰ ਰਹਿ ਗਏ ਹਨ, ਉਹਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਤਾਂ ਜੋ ਕੇਂਦਰੀ ਖੇਤੀ ਮੰਤਰਾਲੇ ਨਾਲ ਗੱਲ ਕਰਕੇ ਸਾਰੇ ਛੋਟੇ ਕਿਸਾਨਾਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਜਾ ਸਕੇ| 
ਮੀਟਿੰਗ ਵਿੱਚ ਜਿਲ੍ਹਾ ਕਿਸਾਨ ਮੋਰਚਾ ਮੁਹਾਲੀ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਅਤੇ ਦਮਨਜੀਤ ਸਿੰਘ ਤੋਂ ਇਲਾਵਾ ਉਪ ਪ੍ਰਧਾਨ ਸੰਦੀਪ ਤਲਵਾਰ, ਹਰਪ੍ਰੀਤ ਸਿੰਘ,ਮੱਖਣ ਸਿੰਘ ਕਾਂਸਲ, ਜੋਗਾ ਸਿੰਘ ਜਵਾਹਰਪੁਰ, ਰਣਬੀਰ ਸਿੰਘ ਰਾਣਾ, ਸਕੱਤਰ ਰਿਸ਼ੀਪਾਲ ਤਿਓੁਰ, ਵਿਜੈ ਕੁਮਾਰ, ਖਜਾਨਚੀ ਜਸਪ੍ਰੀਤ ਸਿੰਘ ਪ੍ਰਿੰਸ, ਕਾਰਜਕਾਰਨੀ ਮੈਂਬਰ ਨਰੇਸ਼ ਕੁਮਾਰ ਰਾਣਾ, ਕਾਕਾ ਸਿੰਘ ਸਰਪੰਚ                    ਗੀਗੇਮਾਜਰਾ, ਅਮਨਦੀਪ ਸਿੰਘ, ਮਨਦੀਪ ਸਿੰਘ ਬਡਵਾਲ, ਪਰਮਿੰਦਰ ਰਾਣਾ, ਸਰਦਾਰਾ ਸਿੰਘ, ਵਿਮਲ ਅਤੇ ਗੁਰਦੇਵ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *