ਕਿਸਾਨ ਮਹਿਲਾ ਦਿਵਸ ਮਨਾਉਣ ਲਈ ਸੈਕਟਰ 70 ਦੀਆਂ ਮਹਿਲਾਵਾਂ ਦਾ ਜੱਥਾ ਦਿੱਲੀ ਰਵਾਨਾ

ਐੱਸ. ਏ. ਐੱਸ. ਨਗਰ, 18 ਜਨਵਰੀ (ਸ. ਬ.) ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਧਰਨੇ ਤੇ 18 ਜਨਵਰੀ ਨੂੰ ਕਿਸਾਨ ਮਹਿਲਾ ਦਿਵਸ ਮਨਾਉਣ ਦੇ ਸੱਦੇ ਤੇ ਮੁਹਾਲੀ ਵਿਚਲੇ ਸੈਕਟਰ 70 ਤੋਂ ਯੂਥ ਆਫ ਪੰਜਾਬ ਇਕਾਈ ਦੇ ਜਿਲ੍ਹਾ ਪ੍ਰਧਾਨ ਅਤੇ ਸਮਾਜਸੇਵੀ ਆਗੂ ਗੁਰਜੀਤ ਸਿੰਘ ਮਾਮਾ ਮਟੌਰ ਦੀ ਅਗਵਾਈ ਵਿਚ ਮਹਿਲਾਵਾਂ ਦਾ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਮਾਮਾ ਮਟੌਰ ਨੇ ਦੱਸਿਆ ਕਿ ਅੱਜ ਸੈਕਟਰ 70 ਤੋਂ ਇਕ ਬੱਸ ਭਰ ਕੇ ਮਹਿਲਾਵਾਂ ਦਿੱਲੀ ਲਈ ਰਵਾਨਾ ਹੋਈਆਂ ਹਨ ਜਦਕਿ ਬੀਤੀ ਕੱਲ੍ਹ ਵੀ ਇਕ ਜਥਾ ਬੱਸ ਭਰ ਕੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਪਹੁੰਚ ਕੇ ਮਹਿਲਾ ਦਿਵਸ ਮਨਾਉਣ ਲਈ ਰਵਾਨਾ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਦਿੱਲੀ ਵਿਖੇ ਕਿਸਾਨ ਅੰਦੋਲਨ ਵਿਚ ਜਿਥੇ ਹਰ ਵਰਗ ਆਪਣੀ ਸ਼ਮੂਲੀਅਤ ਕਰ ਰਿਹਾ ਹੈ ਉਥੇ ਹੀ ਮਹਿਲਾਵਾਂ ਵੀ ਇਸ ਅੰਦੋਲਨ ਵਿਚ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੈਲੀ, ਸੁਖਜੀਤ ਕੌਰ, ਰਣਜੀਤ ਕੌਰ ਰਿਆੜ, ਬਲਵਿੰਦਰ ਕੌਰ, ਕਮਲਜੀਤ ਕੌਰ ਧੀਮਾਨ, ਗਗਨਜੀਤ ਕੌਰ, ਸਤਵੀਰ ਕੌਰ, ਰਾਜਪ੍ਰੀਤ ਕੌਰ, ਭੁਪਿੰਦਰਪਾਲ ਕੌਰ, ਹਿੰਦਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *