ਕਿਸਾਨ ਮਾਰੂ ਬਿਲਾਂ ਨੂੰ ਰੱਦ ਕਰਨ ਦੀ ਮੰਗ

ਦਿੱਲੀ, 1 ਅਕਤੂਬਰ (ਸ.ਬ.) ਵਿਰਾਸਤ ਸਿੱਖਿਜ਼ਮ ਟਰਸੱਟ ਦੇ                  ਚੇਅਰਮੈਨ ਸ੍ਰ. ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਆਜ਼ਾਦੀ ਂਤੋਂ ਬਾਅਦ ਪੂਰੇ ਦੇਸ਼ ਲਈ ਅੰਨਦਾਤਾ ਬਣੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਿਆਉਣਾ ਚਾਹੁੰਦੀ ਹੈ ਤਾਂ ਸਰਕਾਰ ਕਿਸਾਨ ਜਥੇਬੰਦੀਆਂ ਅਤੇ ਉੱਤਰੀ ਸੂਬਿਆਂ ਦੀਆਂ ਸਰਕਾਰਾਂ ਨਾਲ ਰਾਏਸ਼ੁਮਾਰੀ ਕਰਕੇ ਚੌਥਾ ਬਿੱਲ ਲੈ ਕੇ ਆਵੇ, ਜਿਸ ਨਾਲ ਆਪਣੇ ਭਵਿੱਖ ਲਈ  ਭੈਭੀਤ ਹੋਇਆ ਕਿਸਾਨ ਵੀ ਖੁਸ਼ੀ ਮਹਿਸੂਸ ਕਰੇਗਾ| 
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਵਿਸ਼ਵ ਭਰ ਵਿੱਚ ਜਿੱਥੇ ਵੀ ਨਿੱਜੀ ਅਨਾਜ ਮੰਡੀਆਂ ਹਨ, ਉਸ ਮੁਲਕ ਦੀਆਂ ਸਰਕਾਰਾਂ ਆਪਣੇ ਕਿਸਾਨਾਂ ਨੂੰ ਸਬਸਿਡੀਆਂ ਦਿੰਦਿਆਂ ਹਨ| ਉਹਨਾਂ ਕਿਹਾ ਕਿ ਇਸਦੇਨਾਲ ਨਾਲ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਵੀ ਆਪਣੀ ਹਾਲਤ ਸੁਧਾਰਨ ਲਈ ਨਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ ਅਤੇ ਕਣਕ, ਝੋਨੇ ਤੋਂ ਇਲਾਵਾ ਹੋਰ ਫਸਲਾਂ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋ ਸਕੇ ਅਤੇ ਵੱਧ ਤੋਂ ਵੱਧ ਲਾਭ ਵੀ ਹੋ ਸਕੇ| ਇਸ ਮੌਕੇ ਟਰਸੱਟ ਦੇ ਸਰਪ੍ਰਸਤ ਮੈਂਬਰ ਅਜੇਪਾਲ ਸਿੰਘ ਮੀਰਾਂਕੋਟ (ਸਾਬਕਾ ਚੇਅਰਮੈਨ ਪਨਸਪ) ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਾਨ ਮਾਰੂ ਨਵੇਂ ਕਿਰਸਾਨੀ ਬਿੱਲਾਂ ਨੂੰ ਰਦ ਕੀਤਾ            ਜਾਵੇ|

Leave a Reply

Your email address will not be published. Required fields are marked *