ਕਿਸਾਨ ਮੋਰਚਾ ਜ਼ਿਲ੍ਹਾ ਮੁਹਾਲੀ ਦੀ ਟੀਮ ਦਾ ਐਲਾਨ

ਖਰੜ, 31 ਅਗਸਤ (ਸ਼ਮਿੰਦਰ ਸਿੰਘ) ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਜਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਵਲੋਂ  ਆਪਣੀ ਜਿਲ੍ਹਾ ਇਕਾਈ ਦਾ ਐਲਾਨ  ਕਰ ਦਿੱਤਾ ਗਿਆ ਹੈ| ਸ੍ਰੀ ਸੈਣੀ ਨੇ ਦੱਸਿਆ ਕਿ ਉਹਨਾਂ ਵਲੋਂ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਭਾਜਪਾ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸੂਬਾ ਮੀਤ ਪ੍ਰਧਾਨ ਕਿਸਾਨ ਮੋਰਚਾ ਜਗਦੀਪ ਸਿੰਘ ਜੱਗੀ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨਾਲ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਇਕਾਈ ਦਾ ਗਠਨ ਕੀਤਾ ਗਿਆ ਹੈ| 
ਉਹਨਾਂ ਦੱਸਿਆ ਕਿ 30 ਮੈਂਬਰੀ ਜ਼ਿਲ੍ਹਾ ਇਕਾਈ ਵਿਚ ਗਗਨਪ੍ਰੀਤ ਸਿੰਘ ਦਾਉਂ, ਦਮਨਜੀਤ ਸਿੰਘ ਨੂੰ ਜਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ| ਸੰਦੀਪ ਤਲਵਾਰ, ਬਲਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਮੱਖਣ ਸਿੰਘ ਕਾਂਸਲ, ਜੋਗਾ ਸਿੰਘ ਜਵਾਹਰਪੁਰ ਤੇ ਰਣਵੀਰ ਰਾਣਾ ਨੂੰ ਜਿਲ੍ਹਾ ਮੀਤ ਪ੍ਰਧਾਨ, ਜਗਮੋਹਨ ਸਿੰਘ ਗਰੇਵਾਲ, ਰਿਸ਼ੀਪਾਲ ਤਿਊੜ, ਵਿਜੈ ਕੁਮਾਰ ਟਰਕੜ, ਪ੍ਰਿਤਪਾਲ ਸਿੰਘ ਸੰਧੂ, ਦਮਨਦੀਪ ਸਿੰਘ ਢਿੱਲੋਂ ਤੇ ਵਿਜੈ ਕੁਮਾਰ ਵਿੱਕੀ ਨੂੰ ਸਕੱਤਰ, ਜਸਪ੍ਰੀਤ ਸਿੰਘ ਨੂੰ ਕੈਸ਼ੀਅਰ  ਅਤੇ ਕੁਸ਼ ਰਾਜਪੂਤ ਨੂੰ ਜ਼ਿਲ੍ਹਾ ਕਿਸਾਨ ਮੋਰਚਾ ਦਾ ਆਈ ਟੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਇਨ੍ਹਾਂ ਅਹੁਦੇਦਾਰਾਂ ਦੇ ਨਾਲ 12 ਕਾਰਜਕਾਰੀ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ ਜਿਨ੍ਹਾਂ ਵਿਚ ਸਤਨਾਮ ਸਿੰਘ, ਕੁਲਵਿੰਦਰ ਸਿੰਘ ਕਾਲਾ, ਨਰੇਸ਼ ਕੁਮਾਰ ਰਾਣਾ, ਸਰਬਜੀਤ ਸਿੰਘ, ਕਾਕਾ ਸਿੰਘ ਗੀਗੇਮਾਜਰਾ, ਸਤਪਾਲ ਰਾਣਾ, ਸਤਿੰਦਰ ਸਿੰਘ ਵਜੀਦਪੁਰ, ਅਮਨਦੀਪ ਸਿੰਘ ਗੀਗੇਮਾਜਰਾ, ਮਨਦੀਪ ਸਿੰਘ ਬਡਵਾਲ, ਪਰਮਿੰਦਰ ਰਾਣਾ,               ਜਗਦੇਵ ਸਿੰਘ ਜੱਗੀ ਤੇ ਜਗਦੀਸ਼ ਸਿੰਘ ਗੋਲੀ ਸ਼ਾਮਿਲ ਹਨ|

Leave a Reply

Your email address will not be published. Required fields are marked *