ਕਿਸਾਨ ਮੋਰਚਾ ਦਾ ਸਕੱਤਰ ਬਣਨ ਤੇ ਜਗਦੀਪ ਸਿੰਘ ਔਜਲਾ ਦਾ ਸਨਮਾਨ ਕੀਤਾ

ਐਸ ਏ ਐਸ ਨਗਰ, 16 ਅਗਸਤ (ਸ.ਬ.) ਭਾਜਪਾ ਆਗੂ ਸ੍ਰ. ਜਗਦੀਪ ਸਿੰਘ ਔਜਲਾ ਨੂੰ ਭਾਜਪਾ ਕਿਸਾਨ ਮੋਰਚਾ ਦੀ ਪੰਜਾਬ ਇਕਾਈ ਦਾ ਸਕੱਤਰ ਬਣਾਏ ਜਾਣ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਗੋਲਡੀ ਅਤੇ ਹੋਰਨਾਂ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸ੍ਰ. ਗੋਲਡੀ ਨੇ ਕਿਹਾ ਕਿ ਸ੍ਰ. ਜਗਦੀਪ ਸਿੰਘ ਔਜਲਾ ਇੱਕ ਮਿਹਨਤੀ ਵਰਕਰ ਹਨ ਅਤੇ ਪਾਰਟੀ ਨੇ ਉਹਨਾਂ ਨੂੰ ਕਿਸਾਨ ਮੋਰਚਾ ਦਾ ਸਕੱਤਰ ਬਣਾ ਕੇ ਬਣਦਾ ਮਾਨ ਦਿੱਤਾ ਹੈ| ਇਸ ਮੌਕੇ ਸ੍ਰ. ਜਗਦੀਪ ਸਿੰਘ ਔਜਲਾ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਮੇਸ਼ ਵਰਮਾ, ਦੀਪ ਢਿੱਲੋਂ, ਗਗਨਪ੍ਰੀਤ ਸਿੰਘ, ਸੋਹਨ ਸਿੰਘ, ਦਿਨੇਸ਼ ਸ਼ਰਮਾ, ਜਿਤੇਂਦਰ ਗੋਇਲ, ਜਾਵੇਦ ਅਸਲਮ, ਓਂਕਾਰ ਸਰਸਵਤੀ, ਉਮਾ ਕਾਂਤ ਤਿਵਾੜੀ, ਅਮਨ ਮੁੰਡੀ ਅਤੇ ਹੋਰ ਆਗੂ ਅਤੇ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *