ਕਿਸਾਨ ਮੋਰਚਾ ਵਲੋਂ ਲਗਾਏ ਜਾਣਗੇ ਬੂਟੇ

ਖਰੜ, 28 ਜੁਲਾਈ (ਸ਼ਮਿੰਦਰ ਸਿੰਘ)  ਭਾਜਪਾ ਕਿਸਾਨ ਮੋਰਚਾ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਨੇ ਕਿਹਾ ਹੈ ਕਿ ਕਿਸਾਨ ਮੋਰਚਾ ਵਲੋਂ ਆਉਂਦੇ ਦਿਨਾਂ ਵਿੱਚ ਜਿਲ੍ਹਾ ਮੁਹਾਲੀ ਵਿੱਚ ਬੂਟੇ ਲਗਾਏ ਜਾਣਗੇ| 
ਉਹਨਾਂ ਦੱਸਿਆ ਕਿ ਭਾਵੇਂ ਸਰਕਾਰਾਂ ਅਤੇ ਕਈ ਸੰਸਥਾਵਾਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਾਉਂਦੀਆਂ ਹਨ ਪਰ ਇਨਾਂ ਬੂਟਿਆਂ ਦੀ ਸਾਂਭ ਸਭਾਲ ਸਹੀ ਢੰਗ ਨਾਲ ਨਾ ਹੋਣ ਕਰਕੇ ਜਿਆਦਾਤਰ ਬੂਟੇ ਖਤਮ ਹੋ ਜਾਂਦੇ ਹਨ| 
ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਵੀ ਕੋਈ ਖਾਲੀ ਥਾਂ ਹੋਵੇ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਫੁੱਲਦਾਰ, ਫੱਲਦਾਰ ਜਾਂ ਛਾਂ ਦਾਰ ਬੂਟੇ ਜਰੂਰ ਲਗਾਏ ਜਾਣ| ਉਹਨਾਂ ਕਿਹਾ ਕਿ ਅੱਜ ਉਨਾਂ ਵਲੋਂ ਲਗਾਏ ਇਹ ਬੂਟੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਆਮਦਨੀ ਦਾ ਸ੍ਰੋਤ ਵੀ ਬਣ ਸਕਦੇ ਹਨ|
ਇਸ ਮੌਕੇ ਅਜੈ ਕੁਮਾਰ ਚੌਧਰੀ, ਕੁਸ਼ ਰਾਜਪੂਤ, ਰਿਸ਼ੀਪਾਲ, ਜਗਤਾਰ ਸਿੰਘ ਸੈਣੀ, ਸਰਬਜੀਤ ਸਿੰਘ ਮਾਵੀ ਅਤੇ ਹੋਰ ਹਾਜਿਰ ਸਨ|

Leave a Reply

Your email address will not be published. Required fields are marked *