ਕਿਸਾਨ ਮੋਰਚੇ ਤੇ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ

ਐਸ.ਏ.ਐਸ.ਨਗਰ, 3 ਫਰਵਰੀ (ਸ.ਬ.) ਸਿੱਧ ਬਾਬਾ ਗੋਪਾਲ ਦਾਸ ਸਪੋਰਟਸ ਕਲੱਬ ਸੋਹਾਣਾ ਵੱਲੋਂ ਕਿਸਾਨ ਵੀਰਾਂ ਦੀ ਤੰਦਰੁਸਤੀ ਲਈ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇੇ ਭੋਗ ਪਾਏ ਗਏ ਅਤੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਿਸਾਨ ਮੋਰਚੇ ਤੇ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਸਿੰਘਪੁਰਾ, ਕਿਰਪਾਲ ਸਿੰਘ ਸਿਉ ਮੀਤ ਪ੍ਰਧਾਨ, ਰੁਪਿੰਦਰ ਹਾਡਾ ਕਲਾਕਾਰ, ਅਵਤਾਰ ਸਿੰਘ ਬਲਾਕ ਸੰਮਤੀ ਮੈਂਬਰ, ਵੀ. ਕੇ. ਗੋਇਲ ਸਰਪੰਚ ਮੋਲੀ ਬੈਦਵਾਨ, ਗੁਰਮੀਤ ਸਿੰਘ, ਹਰਦਿਆਲ ਚੰਦ, ਹਰਜੀਤ ਸਿੰਘ ਭੋਲੂ ਪ੍ਰਧਾਨ ਜੱਟ ਮਹਾਂ ਸਭਾ ਮੁਹਾਲੀ, ਸੌਰਭ ਸ਼ਰਮਾ ਸਮਾਜ ਸੇਵੀ, ਜੱਸੀ ਬੈਦਵਾਨ, ਗੁਰਵਿੰਦਰ ਸਿੰਘ, ਕਾਲਾ, ਜਾਗਰ, ਪਰਗਟ, ਰਾਜੂ, ਗੋਲਡੀ ਅਤੇ ਹੋਰ ਹਾਜਿਰ ਸਨ।

ਪਟਿਆਲਾ ਦੇ ਡੀ.ਸੀ. ਅਤੇ ਐਸ.ਐਸ.ਪੀ. ਨੇ ਖੁਦ ਟੀਕਾ ਲਗਵਾ ਕੇ ਆਰੰਭ ਕੀਤਾ ਕੋਵਿਡ ਦੇ ਟੀਕੇ ਦਾ ਦੂਜਾ ਪੜਾਅ

ਪਟਿਆਲਾ, 3 ਫਰਵਰੀ (ਜਸਵਿੰਦਰ ਸੈਂਡੀ) ਪਟਿਆਲਾ ਵਿਖੇ ਫਰੰਟ ਲਾਈਨ ਵਰਕਰਾਂ ਵੱਲੋਂ ਕੋਵਿਡ ਦੇ ਟੀਕੇ ਦਾ ਦੂਜਾ ਪੜਾਅ ਡੀ.ਸੀ. ਪਟਿਆਲਾ ਅਤੇ ਐਸ.ਐਸ.ਪੀ. ਪਟਿਆਲਾ ਵਲੋਂ ਖੁਦ ਟੀਕਾ ਲਗਵਾ ਕੇ ਆਰੰਭ ਕੀਤਾ ਗਿਆ ਅਤੇ ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਨੇ ਵੀ ਕੋਵਿਡ -19 ਤੋਂ ਬਚਾਅ ਲਈ ਟੀਕੇ ਲਗਵਾਏ।

ਇਸ ਮੌਕੇ ਸਿਹਤ ਵਿਭਾਗ ਸਿਵਲ ਸਰਜਨ ਦੀ ਪੂਰੀ ਟੀਮ ਖੁਦ ਮੌਜੂਦ ਸੀ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਦੇ ਸਾਰੇ ਨਾਗਰਿਕਾਂ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸੰਬਧੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਇਸ ਮੌਕੇ ਪਹੁੰਚੇ ਐਸਐਸਪੀ ਪਟਿਆਲਾ ਸ੍ਰੀ ਵਿਕਰਮਜੀਤ ਸਿੰਘ ਦੁੱਗਲ ਆਈ.ਪੀ.ਐਸ. ਵਲੋਂ ਵੈਕਸੀਨ ਲਗਵਾਈ ਗਈ ਅਤੇ ਉਨਾਂ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹੋ।

Leave a Reply

Your email address will not be published. Required fields are marked *