ਕਿਸਾਨ ਮੋਰਚੇ ਦੇ ਸਮਰਥਨ ਵਿੱਚ ਮੁਹਾਲੀ ਵਿੱਚ ਵੀ ਹੋਇਆ ਪ੍ਰਦਰਸ਼ਨ ਵੱਖ ਵੱਖ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ
ਐਸ ਏ ਐਸ ਨਗਰ, 3 ਦਸੰਬਰ (ਜਸਵਿੰਦਰ ਸਿੰਘ) ਸਮਾਜ ਸੇਵੀ ਆਗੂ ਅਤੇ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਦੀ ਅਗਵਾਈ ਵਿੱਚ ਅੱਜ ਸਥਾਨਕ ਫੇਜ 7 ਦੇ ਅੰਬਾਂ ਵਾਲਾ ਚੌਂਕ ਵਿਖੇ ਵੱਖ ਵੱਖ ਆਗੂਆਂ ਨੇ ਬੈਨਰ ਅਤੇ ਤਖਤੀਆਂ ਲੈ ਕੇ ਕਿਸਾਨ ਮੋਰਚੇ ਦੇ ਹੱਕ ਵਿੱਚ ਆਵਾਜ ਬੁਲੰਦ ਕਰਦਿਆਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਆਮ ਲੋਕਾਂ ਨੂੰ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਹਾਜਰ ਲੋਕਾਂ ਵਲੋਂ ਕਿਸਾਨ ਏਕਤਾ ਜਿੰਦਾਬਾਦ ਅਤੇ ਕਾਲੇ ਕਾਨੂੰਨ ਵਾਪਸ ਲਓ, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਅਤੇ ਮੰਗ ਕੀਤੀ ਗਈ ਕਿ ਇਹ ਕਾਨੂੰਨ ਤੁਰੰਤ ਵਾਪਸ ਲਏ ਜਾਣ|
ਇਸ ਮੌਕੇ ਗੱਲ ਕਰਦਿਆਂ ਸ੍ਰੀ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਮੋਦੀ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਬਣਾ ਦਿਤੇ ਗਏ ਹਨ, ਜੋ ਕਿ ਕਿਸਾਨ ਅਤੇ ਖੇਤੀ ਵਿਰੋਧੀ ਹਨ| ਉਹਨਾਂ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਕਾਰਨ ਕਿਸਾਨ ਅਤੇ ਖੇਤੀ ਤਬਾਹ ਹੋ ਜਾਣਗੇ ਅਤੇ ਖੇਤੇ ਉੱਪਰ ਵਪਾਰਕ ਕੰਪਨੀਆਂ ਦਾ ਕਬਜਾ ਹੋ ਜਾਵੇਗਾ| ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਹਰ ਘਰ ਵਿਚੋਂ ਘਟੋ ਘਟ ਇਕ ਮਂੈਬਰ ਨੂੰ ਕਿਸਾਨ ਅੰਦੋਲਨ ਵਿਚ ਜਰੂਰ ਸ਼ਾਮਲ ਹੋਣਾ ਚਾਹੀਦਾ ਹੈ|
ਸਮਾਜਸੇਵੀ ਆਗੂ ਗਗਨਪ੍ਰੀਤ ਬੈਂਸ ਨੇ ਕਿਹਾ ਕਿ ਅਸੀਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਖੜੇ ਹਾਂ| ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਕਿਸਾਨਾਂ ਦੀ ਹਰ ਹਾਲਤ ਵਿਚ ਜਿੱਤ ਹੋਵੇਗੀ|
ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬਣਦੀ ਹੈ ਕਿ ਉਹ ਕਿਸਾਨਾਂ ਦੇ ਹੱਕ ਵਿਚ ਆਉਣ| ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅੰਨੀ ਬੋਲੀ ਹੋ ਗਈ ਹੈ ਉਸ ਨੂੰ ਜਗਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ ਅਤੇ ਸਾਡਾ ਸਾਰਿਅ ਦਾ ਫਰਜ ਬਣਦਾ ਹੈ ਕਿ ਕਿਸਾਲਾਂ ਦਾ ਹੌਂਸਲਾ ਵਧਾਊਣ ਲਈ ਉਹਲਾਂ ਦਾ ਸਾਥ ਦਿੱਤਾ ਜਾਵੇ| ਪ੍ਰਦਰਸ਼ਨ ਵਿੱਚ ਸ਼ਾਮਿਲ ਪੰਜਾਬੀ ਵਿਰਸਾ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਜਿਹੜੇ ਕਾਲੇ ਕਾਨੂੰਨ ਬਣੇ ਹਨ, ਉਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਘੇਰੀ ਬੈਠੇ ਹਨ| ਇਹਨਾਂ ਕਾਲੇ ਕਾਨੂੰਨਾਂ ਨੂ ੰਰੱਦ ਕਰਵਾਉਣ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਕਿਸਾਨਾਂ ਦਾ ਸਮਰਥਣ ਕਰੀਏ| ਉਹਨਾਂ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ| ਬੀਤੇ ਸਮੇਂ ਦੌਰਾਨ ਪੰਜਾਬੀਆਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ, ਅੰਗਰੇਜਾਂ ਦਾ ਵਿਰੋਧ ਕੀਤਾ ਅਤੇ ਆਜਾਦੀ ਲਈ ਵੱਡਾ ਅੰਦੋਲਨ ਕੀਤਾ, ਹੁਣ ਵੀ ਪੰਜਾਬੀ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਧਰਨੇ ਤੇ ਬੈਠੇ ਹਨ, ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦਾ ਸਮਰਥਣ ਕਰੀਏ ਅਤੇ ਸਰਕਾਰ ਨੂੰ ਮਜਬੂਰ ਕਰ ਦੇਈਏ ਕਿ ਉਹ ਕਾਲੇ ਕਾਨੂੰਨ ਵਾਪਸ ਲਵੇ|
ਰਿਟਾ. ਇੰਜਨੀਅਰ ਭਗਵੰਤ ਸਿੰਘ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤਰ ਹਾਂ ਅਤੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੇ ਨਾਲ ਹ ਾਂ| ਉਹਨਾਂ ਕਿਹਾ ਕਿ ਪਿਛਲੇ ਤੀਹ ਸਾਲਾਂ ਦੌਰਾਨ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ 100 ਫੀਸਦੀ ਵਧੀਆ ਹਨ ਪਰ ਕਿਸਾਨਾਂ ਦੀ ਕਣਕ ਦੀਆਂ ਕੀਮਤਾਂ ਵਿਚ ਸਿਰਫ 20 ਫੀਸਦੀ ਵਾਧਾ ਹੋਇਆ ਹੈ, ਜੋ ਕਿ ਕਿਸਾਨਾਂ ਨਾਲ ਧੱਕਾ ਹੈ| ਇਸ ਮੌਕੇ ਪਹੁੰਚੀ ਸਮਾਜਸੇਵੀ ਆਗੂ ਬੀਬੀ ਦਲਜੀਤ ਕੌਰ ਨੇ ਕਿਹਾ ਕਿ ਕੰਗਣਾ ਰਣੌਤ ਦਾ ਇਹ ਕਹਿਣਾ ਹੈ ਕਿ ਕਿਸਾਨ ਧਰਨੇ ਵਿਚ ਬੈਠੀਆਂ ਬਜੁਰਗ ਬੀਬੀਆਂ 100-100 ਰੁਪਏ ਦਿਹਾੜੀ ਲੈ ਕੇ ਆਈਆਂ ਹਨ, ਬ ਹੁਤ ਮੰਦਭਾਗਾ ਹੈ| ਉਹਨਾਂ ਕਿਹਾ ਕਿ ਉਹ ਕੰਗਣਾ ਰਾਣੌਤ ਨੂੰ 1500 ਰੁਪਏ ਦਿਹਾੜੀ ਦੇਣ ਲਈ ਤਿਆਰ ਹਨ, ਕੰਗਣਾਂ ਕਿਸਾਨਾਂ ਦੇ ਧਰਨੇ ਵਿਚ ਆ ਕੇ ਵੇਖੇ, ਕਿ ਕਿਸਾਨ ਕਿਹਨਾਂ ਹਾਲਾਤਾਂ ਵਿੱਚ ਧਰਨਾ ਦੇ ਰਹੇ ਹਨ|
ਇਸ ਮੌਕੇ ਇਸ ਮੌਕੇ ਮਨਜੀਤ ਸਿੰਘ ਬੈਂਸ, ਪ੍ਰੋਫੈਸਰ ਮੇਹਰ ਸਿੰਘ ਮੱਲ੍ਹੀ, ਮੋਹਨ ਸਿੰਘ,ਜਸਪਾਲ ਸਿੰਘ ਦਿਓਲ,ਆਰ ਪੀ ਸਿੰਘ,ਰਣਜੀਤ ਸਿੰਘ ਗਿੱਲ, ਪਰਮਜੀਤ ਪੰਮਾ, ਦਲੀਪ ਸਿੰਘ, ਦਲਜੀਤ ਕੌਰ ਕੰਗ, ਰਾਜਵੀਰ ਕੌਰ ਗਿੱਲ, ਨਰਿੰਦਰ ਕੌਰ ਗਿੱਲ, ਦਵਿੰਦਰ ਕੌਰ, ਤੇਜਲੀਨ ਕੌਰ, ਅਮਰਜੀਤ ਸਿੰਘ, ਸ਼ਹਿਰ ਦੇ ਪਤਵੰਤੇ, ਵਿਦਿਆਰਥੀ, ਰਾਜਸੀ ਆਗੂ, ਦੁਕਾਨਦਾਰ ਅਤੇ ਸਮਾਜ ਸੇਵੀ ਆਗੂ ਹਾਜਰ ਸਨ|