ਕਿਸਾਨ ਮੋਰਚੇ ਵਿੱਚ ਪਹੁੰਚਾਉਣ ਲਈ ਸਾਮਾਨ ਇਕੱਠਾ ਕਰ ਰਹੇ ਹਨ ਨੌਜਵਾਨ


ਐਸ਼ਏ 24 ਦਸੰਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿੱਚ ਡਾਕਖਾਨੇ ਲਈ ਛੱਡੀ ਗਈ ਖਾਲੀ ਥਾਂ ਤੇ ਨੌਜਵਾਨਾਂ ਵਲੋਂ ਦਿੱਲੀ ਵਿਖੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਸਹਿਯੋਗ ਦੇਣ ਲਈ ਟੈਂਟ ਲਗਾਇਆ ਗਿਆ þ। ਉਹਨਾਂ ਵਲੋਂ ਬੈਨਰ ਲਗਾ ਕੇ ਲੋਕਾਂ ਤੋਂ ਅਪੀਲ ਕੀਤੀ ਗਈ þ ਕਿ ਉਹ ਆਪਣੀ ਸਮਰਥਾਂ ਅਨੁਸਾਰ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਲਈ ਵੱਧ ਤੋਂ ਵੱਧ ਯੋਗਦਾਨ ਦੇਣ।
ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਸੂਬੇ ਦੇ ਕਈ ਲੋਕ ਅਜਿਹੇ ਹਨ ਜੋ ਕਿ ਕਿਸਾਨ ਹਿਤੈਸ਼ੀ ਹਨ ਪਰਤੂੰ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਉਹ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਤੱਕ ਆਪਣੀ ਪਹੁੰਚ ਨਹੀਂ ਕਰ ਸਕਦੇ। ਇਸ ਲਈ ਉਹਨਾਂ ਵਲੋਂ ਇਹ ਉਪਰਾਲਾ ਕੀਤਾ ਗਿਆ þ ਤਾਂ ਜੋ ਦਿੱਲੀ ਤੱਕ ਨਾ ਪਹੁੰਚ ਸਕਣ ਵਾਲੇ ਲੋਕ ਆਪਣਾ ਬਣਦਾ ਯੋਗਦਾਨ ਦੇ ਕੇ ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇ ਸਕਣ।
ਉਹਨਾਂ ਦੱਸਿਆ ਕਿ ਲੋਕਾਂ ਵਲੋਂ ਜੋ ਕੁਝ ਵੀ ਸਹਾਇਤਾ ਦਿੱਤੀ ਜਾਵੇਗੀ ਉਸਨੂੰ ਨੂੰ ਟੱਰਕ ਰਾਹੀਂ ਗਾਜੀਪੁਰ ਅਤੇ ਜੈਪੁਰ ਬਾਰਡਰ ਤੱਕ ਪਹੁੰਚਾਉਣਗੇ। ਉਹਨਾਂ ਦੱਸਿਆ ਕਿ ਇਸਤੋਂ ਪਹਿਲਾ ਵੀ ਇੱਕ ਟੱਰਕ ਭੇਜਿਆ ਜਾ ਚੁੱਕਿਆ þ ਅਤੇ ਅੱਗੇ ਵੀ ਇਹ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਹਰਮਨ ਵਿਰਕ, ਦਿਲਜੋਤ ਵਿਰਕ, ਸੰਦੀਪ ਵੜੈਚ, ਨਵਦੀਪ ਪੰਵਾਰ, ਜਸਮੇਰ ਸਿੰਘ, ਖੁਸ਼ਵੀਰ ਸਿੰਘ, ਅਮਨਿੰਦਰ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਔਲਖ ਅਤੇ ਗੁਰਪਿਆਰ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *