ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਸੰਗਤ ਦਾ ਜੱਥਾ ਦਿੱਲੀ ਰਵਾਨਾ
ਐਸ.ਏ.ਐਸ.ਨਗਰ, 25 ਜਨਵਰੀ (ਸ.ਬ.) ਗੁ: ਸਾਚਾ ਧਨੁ ਸਾਹਿਬ ਫੇਜ਼ 3 ਬੀ 1 ਦੀ ਪ੍ਰਬੰਧਕ ਕਮੇਟੀ ਵਲੋਂ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਸੰਗਤ ਦਾ ਜੱਥਾ ਦਿੱਲੀ ਭੇਜਿਆ ਗਿਆ, ਜਿਸ ਵਿੱਚ ਨੌਜਵਾਨਾਂ, ਬਜੁਰਗਾਂ ਸਮੇਤ ਬੀਬੀਆਂ ਵੀ ਸ਼ਾਮਿਲ ਸਨ।
ਇਹ ਜੱਥਾ ਸz. ਬਲਵਿੰਦਰ ਸਿੰਘ ਟੋਹੜਾ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਸਵੇਰੇ 6 ਵਜੇ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਸz. ਆਰ.ਪੀ. ਸਿੰਘ, ਸz. ਹਰਮੋਹਿੰਦਰ ਸਿੰਘ, ਸz. ਅਰਜਨ ਸਿੰਘ, ਸz. ਜਸਵੰਤ ਸਿੰਘ, ਸz. ਦਵਿੰਦਰਪਾਲ ਸਿੰਘ, ਸz. ਜਤਿੰਦਰ ਸਿੰਘ, ਸz. ਸੁਰਿੰਦਰ ਸਿੰਘ, ਸz. ਭਜਨ ਸਿੰਘ, ਸz. ਅੰਮ੍ਰਿਤਪਾਲ ਸਿੰਘ, ਸz. ਗੁਰਪ੍ਰੀਤ ਸਿੰਘ, ਸz. ਪਰਮਿੰਦਰ ਸਿੰਘ, ਬੀਬੀ ਸੁਖਵੰਤ ਕੌਰ, ਜਸਵੀਰ ਕੌਰ, ਸਰਬਜੀਤ ਕੌਰ, ਅਰਸ਼ਦੀਪ ਕੌਰ ਅਤੇ ਹੋਰ ਸੰਗਤਾਂ ਹਾਜਿਰ ਸਨ।