ਕਿਸਾਨ ਮੰਡੀਆਂ ਮੁੜ ਖੋਲ੍ਹਣ ਦੀ ਪ੍ਰਵਾਨਗੀ ਦਿਤੀ ਜਾਵੇ : ਮੱਛਲੀ ਕਲਾਂ


ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਰਕੀਟ ਕਮੇਟੀ ਖਰੜ ਦੇ           ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਹੈ ਕਿ ‘ਕੋਰੋਨਾ ਵਾਇਰਸ’ ਮਹਾਂਮਾਰੀ ਕਾਰਨ ਪਿਛਲੇ ਲਗਭਗ ਸੱਤ ਮਹੀਨਿਆਂ ਤੋਂ ਬੰਦ ਪਈਆਂ ਅਪਣੀਆਂ/ਕਿਸਾਨ ਮੰਡੀਆਂ ਨੂੰ ਮੁੜ ਖੋਲ੍ਹਣ ਦੀ ਹੁਣ ਪ੍ਰਵਾਨਗੀ  ਦਿਤੀ ਜਾਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਮੰਡੀਆਂ ਬੰਦ ਰਹਿਣ ਨਾਲ ਜਿਥੇ ਮਾਰਕੀਟ ਫ਼ੀਸ ਇਕੱਠੀ ਨਾ ਹੋਣ ਕਾਰਨ ਸਰਕਾਰੀ ਖ਼ਜ਼ਾਨੇ ਦਾ ਨੁਕਸਾਨ ਹੋ ਰਿਹਾ ਹੈ, ਉਥੇ ਮੰਡੀਆਂ ਵਿਚ ਸਬਜ਼ੀ ਅਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ| 
ਸ੍ਰੀ ਮੱਛਲੀ ਕਲਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੁਣ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ         ਬੇਹੱਦ ਘੱਟ ਗਈ ਹੈ ਅਤੇ ਹੋਰ ਤਮਾਮ ਕਾਰੋਬਾਰੀ ਗਤੀਵਿਧੀਆਂ ਨੂੰ ਮੁੜ-ਚਾਲੂ ਕਰ ਦਿਤਾ ਗਿਆ ਹੈ ਤਾਂ ਕਿਸਾਨਾਂ ਅਤੇ ਲੋਕਾਂ ਲਈ ਵਰਦਾਨ ਬਣੀਆਂ ਹੋਈਆਂ ਇਨ੍ਹਾਂ ਕਿਸਾਨ ਮੰਡੀਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਜਾਵੇ|’ 
ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਦਿਨੀਂ ਮੁਹਾਲੀ ਅਤੇ ਖਰੜ ਦੀਆਂ ਕੁਝ ਥਾਵਾਂ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਵੇਖਿਆ ਸੀ ਕਿ ਕਈ ਥਾਵਾਂ ਤੇ ਰੇਹੜੀਆਂ-ਫੜ੍ਹੀਆਂ ਵਾਲੇ ਬਿਨਾਂ ਕਿਸੇ ਰੋਕ-ਟੋਕ, ਅਪਣੀ ਮਰਜ਼ੀ ਦੀਆਂ ਕੀਮਤਾਂ ਤੇ ਸਬਜ਼ੀਆਂ ਅਤੇ ਫੱਲ             ਵੇਚ ਰਹੇ ਹਨ ਜਿਸ ਨਾਲ ਆਮ ਖਰੀਦਦਾਰਾਂ, ਕਿਸਾਨਾਂ ਅਤੇ ਸਰਕਾਰੀ ਖ਼ਜ਼ਾਨੇ ਦਾਦਾ ਨੁਕਸਾਨ ਹੋ ਰਿਹਾ ਹੈ| 
ਉਹਨਾਂ ਕਿਹਾ ਕਿ ਜਦੋਂ                         ਰੇਹੜੀਆਂ-ਫੜ੍ਹੀਆਂ ਵਾਲੇ ਸਬਜ਼ੀਆਂ ਅਤੇ ਫੱਲ ਵੇਚ ਸਕਦੇ ਹਨ ਤਾਂ ਕਿਸਾਨਾਂ ਨੂੰ ਵੀ ਮੰਡੀਆਂ ਵਿਚ ਅਪਣੇ ਉਤਪਾਦ ਵੇਚਣ ਦੀ ਖੁਲ੍ਹ ਮਿਲਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਮੰਡੀਆਂ ਵਿਚ ਤਾਜ਼ਾ ਸਬਜ਼ੀਆਂ ਅਤੇ ਫੱਲ ਮਿਲਦੇ ਹਨ ਜਿਸ ਨਾਲ ਜਿਥੇ ਲੋਕਾਂ ਨੂੰ ਕਾਫੀ ਫਾਇਦਾ ਹੁੰਦਾ ਹੈ, ਉਥੇ ਭਾਰੀ ਗਿਣਤੀ ਵਿਚ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਪਰ ਮੰਡੀਆਂ ਬੰਦ ਰਹਿਣ ਦਾ ਖ਼ਮਿਆਜ਼ਾ ਸਾਰੀਆਂ ਧਿਰਾਂ ਨੂੰ ਭੁਗਤਣਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਮੰਡੀਆਂ ਖੋਲ੍ਹਣ ਮਗਰੋਂ ਇਹ ਯਕੀਨੀ ਬਣਾਇਆ ਜਾਵੇ ਕਿ ਖ਼ਰੀਦਦਾਰ ਲੋਕ ਅਤੇ ਕਿਸਾਨ ਅਤੇ ਹੋਰ ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮਾਸਕ ਪਾਉਣ ਜਿਹੀਆਂ ਬੁਨਿਆਦੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ|

Leave a Reply

Your email address will not be published. Required fields are marked *