ਕਿਸਾਨ ਯੂਨੀਅਨਾਂ ਵਲੋਂ ਖਰੜ ਵਿੱਚ ਰੇਲਾਂ ਦਾ ਚੱਕਾ ਜਾਮ

ਖਰੜ, 1 ਅਕਤੂਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੀਆਂ 31 ਜੱਥੇਬੰਦੀਆਂ ਦੇ ਸੱਦੇ ਤੇ ਅੱਜ ਕਿਸਾਨਾਂ ਵੱਲੋਂ ਖਰੜ ਵਿਖੇ ਰੇਲ ਮਾਰਗ ਜਾਮ ਕੀਤਾ ਗਿਆ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਅਤੇ ਬਿਜਲੀ ਐਕਟ 2020 ਦਾ ਡਟ ਕੇ ਵਿਰੋਧ ਕੀਤਾ ਗਿਆ| 
ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਐਮ.ਐਸ.ਪੀ ਨੂੰ ਆਰਡੀਨੈਂਸ ਵਿੱਚ ਦਰਜ ਕਰਨ ਅਤੇ ਐਮ.ਐਸ.ਪੀ ਤੋਂ ਘੱਟ ਰੇਟ ਤੇ ਜਿਨਸ ਖਰੀਦਣ ਵਾਲੇ ਵਪਾਰੀ ਤੇ ਪਰਚਾ  ਦਰਜ ਕਰਨ ਦੀ ਮੰਗ ਕੀਤੀ| ਉਹਨਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਜੱਥੇਬੰਦੀਆ ਵਲੋਂ ਖੇਤੀ ਆਰਡੀਨੈਂਸਾਂ  (ਕਾਨੂੰਨ)  ਨੂੰ ਰਦ ਕਰਵਾਉਣ ਲਈ ਤਿੱਖਾ ਸੰਘਰਸ਼ ਜਾਰੀ ਰੱਖਿਆ                ਜਾਵੇਗਾ ਅਤੇ ਭਾਜਪਾ ਦੇ ਨਾਲ ਹੋਰ ਕਿਸਾਨ ਵਿਰੋਧੀ ਪਾਰਟੀਆਂ ਦਾ ਪਿੰਡ ਵਿੱਚ ਵੜਨ ਸਮੇਂ ਵਿਰੋਧ ਕੀਤਾ           ਜਾਵੇਗਾ| ਇਸ ਮੌਕੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਲਈ ਮੁਆਵਜੇ ਦੀ ਮੰਗ ਕੀਤੀ| ਉਹਨਾਂ ਕਿਹਾ ਕਿ ਜੇਕਰ ਮੁਆਵਜਾ ਨਾ ਦਿੱਤਾ ਗਿਆ ਤਾਂ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹੋਣਗੇ|
ਇਸ ਮੌਕੇ ਸ੍ਰ. ਦਵਿੰਦਰ ਸਿੰਘ             ਦੇਹਕਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ, ਰਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਗਿਆਨ ਸਿੰਘ (ਬਲਾਕ),  ਗੁਰਨਾਮ ਸਿੰਘ ਕਾਲਾ ਦਾਓ, ਗੁਰਮੀਤ ਸਿੰਘ ਪੁਨੀ ਮਾਜਰਾ, ਬਲਜਿੰਦਰ ਸਿੰਘ ਰਸਨਹੇੜੀ, ਬਚਨ ਸਿੰਘ ਗਬੇ ਮਾਜਰਾ, ਜਸਵੀਰ ਸਿੰਘ, ਸੋਹਣ ਸਿੰਘ ਖੁਨੀ ਮਾਜਰਾ, ਸੁਖਪਾਲ ਸਿੰਘ,ਜਸਵਿੰਦਰ ਸਿੰਘ ਬਡਾਲਾ, ਜਸਪਾਲ ਸਿੰਘ ਲਾਡਰਾਂ, ਹਰਬਚਨ ਲਾਲ ਰੰਗੀਆ,  ਅਜੈਬ ਸਿੰਘ ਘੰੜੂਆ, ਕੁਲਦੀਪ ਸਿੰਘ ਕੁਰਾਲੀ, ਜਗਪਾਲ ਸਿੰਘ ਬਡਾਲਾ ਹਾਜ਼ਿਰ ਸਨ|

Leave a Reply

Your email address will not be published. Required fields are marked *