ਕਿਸਾਨ ਯੂਨੀਅਨਾਂ ਵਲੋਂ ਰੇਲਵੇ ਟ੍ਰੈਕਾਂ ਅਤੇ ਹੋਰਨਾਂ ਥਾਵਾਂ ਤੇ ਧਰਨੇ ਜਾਰੀ


ਖਰੜ, 5 ਅਕਤੂਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੀਆਂ 31 ਕਿਸਾਨ           ਜਥੇਬੰਦੀਆਂ ਦੇ ਸੱਦੇ ਤੇ ਅੱਜ            ਪੰਜਵੇਂ ਦਿਨ ਵੀ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਧਰਨਾ ਜਾਰੀ ਰਿਹਾ|  ਇਸ ਦੌਰਾਨ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਇਸ ਧਰਨੇ ਵਿੱਚ ਕਈ ਸਮਾਜਿਕ, ਧਰਮਿਕ             ਜਥੇਬੰਦੀਆਂ, ਕਿਰਤ ਮਜ਼ਦੂਰ ਸਗੰਠਨ, ਆੜ੍ਹਤੀ ਐਸੋਸੀਏਸ਼ਨ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਵੀ ਸ਼ਮੂਲਅੀਤ ਕੀਤੀ ਗਈ| 
ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਗਏ ਕਾਨੂੰਨ ਕਿਸਾਨਾਂ ਦੇ ਮੌਤ ਦੇ ਵਾਰੰਟ ਹਨ|  ਇਨ੍ਹਾਂ ਨਾਲ ਕਿਸਾਨਾਂ ਵਿੱਚ ਖੁਦਖੁਸ਼ੀਆਂ ਵਧਣਗੀਆ|
ਇਸ ਮੌਕੇ ਗਿਆਨ ਸਿੰਘ, ਮੇਹਰ ਸਿੰਘ ਥੇੜੀ, ਗੁਰਮੀਤ ਸਿੰਘ ਖੁਨੀਮਾਜਰਾ, ਬਲਵਿੰਦਰ ਸਿੰਘ  ਰਤਨਹੇੜੀ, ਸਖਪਾਲ ਸਿੰਘ ਮਾਜਰਾ, ਰਾਜਵੀਰ ਸਿੰਘ, ਹਰਜਿੰਦਰ ਸਿੰਘ ਘੜੂੰਆ, ਗੁਰਿੰਦਰ ਸਿੰਘ ਪੋਪਨੀਆ, ਲਖਵਿੰਦਰ ਸਿੰਘ ਲੱਖਾ, ਕਿਰਨਦੀਪ ਸਿੰਘ ਦੇਹ ਕਲਾਂ, ਦੇਵਿੰਦਰ ਸਿੰਘ             ਦੇਹਕਲਾਂ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਅਮਰਿੰਦਰ ਸਿੰਘ, ਬਿੰਟੂ, ਸਤਤਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਮਾਨ ਸਿੰਘ, ਦਰਸ਼ਨ ਸਿੰਘ ਪਿੰਡ ਪੋਪਨਿਆ, ਬਚਨ ਸਿੰਘ ਗਜੇਮਾਜਰਾ, ਹਰਭਜਨ (ਲਾਲ) ਪਿੰਡ ਰੰਗੀਆ, ਅਮਰੀਕ ਸਿੰਘ ਸ਼ਾਮਿਲ ਸਨ| 
ਪਟਿਆਲਾ, (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਪਟਿਆਲਾ ਵਿੱਚ ਚਲ ਰਹੇ ਪੱਕੇ ਮੋਰਚੇ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਜਿਲ੍ਹੇ ਦੀ ਟੀਮ ਦੀ ਅਗਵਾਈ ਹੇਠ ਅੱਜ ਵੀ ਜਾਰੀ ਹਨ| ਕਿਸਾਨਾਂ ਵਲੋਂ ਰੇਲਵੇ ਲਾਈਨ ਧਬਲਾਨ, ਪੈਟਰੋਲ ਪੰਪ ਰਿਲਾਇੰਸ ਨਿਆਲ (ਪਾਤੜਾਂ) ਅਤੇ ਪੈਟਰੋਲ ਪੰਪ ਰਿਲਾਇੰਸ ਸਮਾਣਾ ਵਿਖੇ ਅਣਮਿੱਥੇ ਸਮੇਂ ਲਈ ਇਹ ਮੋਰਚੇ ਲਗਾਏ ਗਏ ਹਨ| ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਅੱਜ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ|
ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਪੰਜਾਬ ਦੇ ਕਿਸਾਨੀ ਸੰਘਰਸ਼ ਤੋਂ ਧਿਆਨ ਹਟਾਉਣ ਲਈ ਕਈ ਸਿਆਸੀ ਪਾਰਟੀਆਂ ਸਟੰਟ ਕਰਦਿਆਂ ਨਜ਼ਰ ਆ ਰਹੀਆਂ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੀ ਚਾਲਾਂ ਨੂੰ ਸਮਝ ਕੇ ਸੰਘਰਸ਼ ਕਰ ਰਹੇ ਹਨ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸਕੱਤਰ ਜਸਵੰਤ ਸਿੰਘ ਸਦਰਪੁਰ, ਮੀਤ ਪ੍ਰਧਾਨ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਹਰਮੇਲ ਸਿੰਘ ਤੂੰਗਾ, ਗੁਰਵਿੰਦਰ ਸਿੰਘ ਸਦਰਪੁਰ, ਸੁਖਮਿੰਦਰ ਸਿੰਘ, ਭਾਗ  ਸਿੰਘ ਫਤਿਹਪੁਰ, ਜਸਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਸ਼ੀਲ ਹਾਜਿਰ ਸਨ|

Leave a Reply

Your email address will not be published. Required fields are marked *