ਕਿਸਾਨ ਯੂਨੀਅਨਾਂ ਵਲੋਂ ਰੇਲਵੇ ਟ੍ਰੈਕ ਤੇ ਧਰਨਾ ਜਾਰੀ

ਖਰੜ, 3 ਅਕਤੂਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ (ਰਜਿ.) ਲਖੋਵਾਲ ਵੱਲੋਂ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਤੀਜੇ ਦਿਨ ਵੀ ਰੇਲਵੇ ਸਟੇਸ਼ਨ ਖਰੜ ਵਿਖੇ ਆਪਣਾ ਧਰਨਾ ਜਾਰੀ ਰੱਖਿਆ ਗਿਆ| ਇਸ ਮੌਕੇ ਕਿਸਾਨਾਂ ਨੇ ਰੇਲਵੇ ਟਰੈਕ ਉੱਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ| 
ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ ਅਤੇ ਇਹ ਪੂਰੀ ਤਰ੍ਹਾਂ ਲੋਕ ਵਿਰੋਧੀ ਹਨ| ਉਹਨਾਂ ਕਿਹਾ ਕਿ ਇਨ੍ਹਾਂ ਖੇਤੀ ਵਿਰੁੱਧ ਕਾਨੂੰਨ (ਬਿੱਲਾਂ) ਨਾਲ ਦੇਸ਼ ਦੀ ਮੰਡੀ ਵਿਵਸਥਾ ਖਤਮ ਹੋ ਜਾਵੇਗੀ ਜਿਸ ਨਾਲ ਆੜਤੀ, ਪੱਲੇਦਾਰ, ਮਜਦੂਰ ਅਤੇ ਸਫਾਈ ਸੇਵਕਾਂ ਦਾ ਕਾਰੋਬਾਰ ਬਿੱਲਕੁਲ ਹੀ ਖਤਮ ਹੋ ਜਾਵੇਗਾ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਨਹੀਂ ਮਿਲੇਗੀ ਅਤੇ  ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਕਾਰਪੋਰੇਟ ਘਰਾਣਿਆ ਦਾ ਮੁਹਤਾਜ ਹੋ ਜਾਵੇਗਾ| 
ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸੰਬਧੀ ਪਾਸ ਕੀਤੇ ਤਿੰਨ ਕਾਨੂੰਨਾਂ ਨਾਲ ਨਾ ਸਿਰਫ ਕਿਸਾਨ ਤਬਾਹ ਹੋ ਜਾਣਗੇ ਬਲਕਿ ਸਮਾਜ ਦੇ ਹਰ ਵਰਗ ਦਾ ਨੁਕਸਾਨ ਹੋਵੇਗਾ| ਕਿਉਂਕਿ 80 ਫੀਸਦੀ ਕੰਮ ਧੰਦੇ ਖੇਤੀਬਾੜੀ ਨਾਲ ਜੁੜੇ ਹੋਏ ਹਨ| ਇਸ ਮੌਕੇ ਰਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਜਿਲ੍ਹਾ ਮੁਹਾਲੀ ਸਿੱਧੂਪੁਰ, ਗੁਰਮੀਤ ਸਿੰਘ ਪ੍ਰਧਾਨ ਬਲਾਕ ਖਰੜ, ਜਸਪਾਲ ਸਿੰਘ ਨਿਆਮੀਆਂ ਪ੍ਰਧਾਨ, ਬਲਵਿੰਦਰ ਸਿੰਘ ਖਜਾਨਚੀ ਬਲਾਕ ਖਰੜ, ਸ੍ਰੀ ਗਿਆਨ ਸਿੰਘ ਧੜਾਕ ਜਨਰਲ ਸਕੱਤਰ, ਸ੍ਰੀ ਗੁਰਿੰਦਰ ਸਿੰਘ ਮਹਿਮੂਦਪੁਰ, ਰਣਜੀਤ ਸਿੰਘ ਹੰਸ, ਮਾਸਟਰ ਅਜੈਬ ਸਿੰਘ ਗੜਾਂਗ, ਜਸਵਿੰਦਰ ਸਿੰਘ ਬਡਾਲਾ, ਅਵਤਾਰ ਸਿੰਘ ਨਿਆਮੀਆਂ, ਗਗਨਦੀਪ ਸਿੰਘ ਤੋੜੇਮਾਜਰਾ, ਅਵਤਾਰ ਸਿੰਘ ਜਗੀਰਦਾਰ ਪੱਤੋਂ, ਸੁਖਪਾਲ ਸਿੰਘ ਮਹਾਰ, ਤੇਜਿੰਦਰ ਸਿੰਘ ਮਲਕਪੁਰ, ਸਤਨਾਮ ਸਿੰਘ ਮਹਿਮੂਦਪੁਰ, ਕਰਮਜੀਤ ਸਿੰਘ ਖੂਨੀਮਾਜਰਾ, ਸਰਬਜੀਤ ਸਿੰਘ ਲਹਿਰਾ, ਅਮਰਜੀਤ ਸਿੰਘ  ਖੁਨੀਮਾਜਰਾ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਘੜੂੰਆ, ਕੁਲਵੰਤ ਸਿੰਘ ਰੁੜਕੀ, ਮਨੀਸ਼ ਕੁਮਾਰ ਲੰਬੜਦਾਰ, ਸੁਰਮੁਖ ਸਿੰਘ ਘੜੂੰਆ, ਅਮਰ ਸਿੰਘ ਘੜੂੰਆ, ਜਸਪਾਲ ਸਿੰਘ ਲਾਡਰਾਂ, ਜਸਪਾਲ ਸਿੰਘ ਬਡਾਲਾ, ਬਹਾਦਰ ਸਿੰਘ, ਅਮਰੀਕ ਸਿੰਘ ਲੰਬੜਦਾਰ ਰਤਨਹੇੜੀ ਅਤੇ ਕੁਲਦੀਪ ਸਿੰਘ ਕੁਰੜੀ ਬਲਾਕ ਪ੍ਰਧਾਨ ਮੁਹਾਲੀ ਹਾਜਿਰ ਸਨ| 
ਪਟਿਆਲਾ, 3 ਅਕਤੂਬਰ (ਜਸਵਿੰਦਰ ਸੈਂਡੀ)  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਿਲ੍ਹਾ ਪਟਿਆਲਾ ਇਕਾਈ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਰੇਲਵੇ ਲਾਈਨ ਪਿੰਡ ਧਬਲਾਨ (ਪਟਿਆਲਾ) ਅਤੇ ਰਿਲਾਇੰਸ ਪਟਰੋਲ ਪੰਪ ਪਿੰਡ ਨਿਆਲ(ਪਾਤੜਾਂ) ਵਿਖੇ  ਲਗਾਏ ਗਏ ਪੱਕੇ ਜਾਰੀਅ ਹਨ| 
ਸ. ਨਿਆਲ ਨੇ ਦੱਸਿਆ ਕਿ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਤਹਿਤ ਇਹ ਧਰਨੇ ਲਾਏ ਗਏ ਹਨ| ਇਹਦੇ ਨਾਲ ਨਾਲ ਬੀ.ਜੇ.ਪੀ ਲੀਡਰਾਂ ਦੇ ਘਰਾਂ, ਟੋਲ ਪਲਾਜਾ, ਥਰਮਲ ਪਲਾਟ, ਰਿਲਾਇੰਸ ਅਤੇ ਐਸਆਰ ਦੇ ਪੈਟਰੋਲ ਪੰਪਾਂ ਤੇ 1 ਅਕਤੂਬਰ ਤੋਂ ਅਣਪਿੱਥੇ ਸਮੇਂ ਲਈ ਪੱਕੇ ਮੋਰਚੇ ਲੱਗ ਹੋਏ ਹਨ ਜਿਹੜੇ ਖੇਤੀ ਬਿਲਾਂ ਨੂੰ ਰੱਦ ਕਰਵਾ ਕੇ ਹੀ ਛੱਡੇ ਜਾਣਗ| 
ਇਸ ਮੌਕੇ ਜਿਲਾ ਜਰਨਲ ਸਕੱਤਰ ਜਸਵੰਤ ਸਿੰਘ ਸਦਰਪੁਰ, ਜਿਲਾ ਖਜਾਨਚੀ ਜਸਵਿੰਦਰ ਸਿੰਘ ਬਰਾਸ, ਮੀਤ ਪ੍ਰਧਾਨ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ (ਲਗ), ਜਸਵਿੰਦਰ ਸਿੰਘ ਬਿਸਨਪੁਰ, ਸੁਖਮਿੰਦਰ ਸਿੰਘ ਬਾਰਣ, ਗੁਰਬਿੰਦਰ ਸਦਰਪੁਰ,ਦਵਿੰਦਰ ਸਿੰਘ, ਜਗਮੇਲ ਸਿੰਘ ਗਾਜੇਬਾਸ ਅਤੇ ਹਰਮੇਲ ਸਿੰਘ ਤੂੰਗਾਂ ਆਦਿ ਆਗੂ ਹਾਜ਼ਰ ਸਨ|

Leave a Reply

Your email address will not be published. Required fields are marked *