ਕਿਸਾਨ ਯੂਨੀਅਨ ਉਗਰਾਹਾਂ ਨੇ ਪਟਿਆਲਾ ਵਿੱਚ ਲਗਾਇਆ ਪੰਜਾਬ ਸਰਕਾਰ ਖਿਲਾਫ ਮੋਰਚਾ

ਕਿਸਾਨ ਯੂਨੀਅਨ ਉਗਰਾਹਾਂ ਨੇ ਪਟਿਆਲਾ ਵਿੱਚ ਲਗਾਇਆ ਪੰਜਾਬ ਸਰਕਾਰ ਖਿਲਾਫ ਮੋਰਚਾ 
ਬਾਦਲਾਂ ਦੇ ਖਿਲਾਫ ਪਿੰਡ ਬਾਦਲ ਵਿੱਚ ਵੀ ਲਗਾਇਆ ਪੱਕਾ ਮੋਰਚਾ
ਪਟਿਆਲਾ, 15 ਸਤੰਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ  ਏਕਤਾ ਉਗਰਾਹਾਂ ਵਲੋਂ ਪਟਿਆਲਾ ਦੇ ਪੁੱਡਾ ਗਰਾਊਂਡ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਹੈ ਜਿਹੜਾ  20 ਸਤੰਬਰ ਤੱਕ ਜਾਰੀ ਰਹੇਗਾ| ਇਸ ਪੱਕੇ ਮੋਰਚੇ ਵਿੱਚ ਪ੍ਰਦਰਸ਼ਕਾਰੀਆਂ ਵਾਸਤੇ ਲੰਗਰ ਅਤੇ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ|  
ਭਾਰਤੀ ਕਿਸਾਨ ਯੂਨੀਅਨ                   ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਰਤੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਕਰਜਾ ਕੁਰਕੀ ਖਤਮ ਕੀਤੀ                     ਜਾਵੇਗੀ, ਫਸਲ ਦੀ ਪੂਰੀ ਰਕਮ ਦਿੱਤੀ ਜਾਵੇਗੀ, ਘਰ- ਘਰ ਪੱਕਾ ਰੁਜਗਾਰ ਮਿਲੇਗਾ, ਨਸ਼ਿਆਂ ਦਾ ਖਾਤਮਾ                ਹੋਵੇਗਾ, ਭੋ ਮਾਫੀਆ, ਰੇਤ ਮਾਫੀਆ ਅਤੇ ਕੇਬਲ ਮਾਫੀਆ ਨੂੰ ਨੱਥ ਪਾਈ ਜਾਵੇਗੀ ਅਤੇ ਨਸ਼ਿਆਂ ਦਾ ਪੂਰਨ ਤੌਰ ਤੇ ਖਾਤਮਾ ਕੀਤਾ ਜਾਵੇਗਾ ਪਰੰਤੂ ਸਰਕਾਰ ਬਣਨ ਤੇ ਮੁੱਖ ਮੰਤਰੀ ਵਲੋਂ ਕੀਤੇ ਸਾਰੇ ਵਾਅਦੇ ਵਿਸਾਰ ਦਿੱਤੇ ਗਏ ਹਨ|
ਇਸ ਮੌਕੇ ਸੂਬਾ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਟਿਆਲਾ ਦੇ ਨਾਲ ਹੀ ਯੂਨੀਅਨ ਵਲੋਂ ਦੂਜਾ ਪੱਕਾ ਮੋਰਚਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਲਗਾਇਆ ਗਿਆ ਹੈ| ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਿੱਛਲੀ 5 ਜੂਨ ਨੂੰ ਖੇਤੀਬਾੜੀ ਸੰਬਧੀ ਤਿੰਨ ਬਿੱਲ ਲਿਆਂਦੇ ਗਏ ਹਨ ਜੋ ਕਿ ਖੇਤੀਬਾੜੀ ਧੰਦੇ ਨੂੰ ਬਿਲਕੁੱਲ ਤਬਾਹ ਕਰ ਦੇਣਗੇ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਐਕਟ 2020 ਪਾਸ ਕਰਕੇ ਕ੍ਰਿਤੀ ਲੋਕਾਂ ਦੀ ਪੁਰੀ ਲੁੱਟ ਕੀਤੀ ਜਾਵੇਗੀ| 
ਰੋਸ ਧਰਨੇ ਵਿੱਚ ਸ਼ਾਮਿਲ ਹੋਰਨਾਂ  ਕਿਸਾਨ ਆਗੂਆਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਬਿਆਨਾਂ ਵਿੱਚ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਇੱਕ ਸ਼ਬਦ ਤੱਕ ਨਹੀਂ ਕਿਹਾ ਹੈ| ਉਹਨਾਂ ਮੰਗ ਕੀਤੀ ਕਿ ਕਿਸਾਨਾਂ ਅਤੇ ਮਜਦੂਰਾਂ ਦਾ ਕਰਜਾ ਖਤਮ ਕੀਤਾ ਜਾਵੇ, ਘਰ ਘਰ ਵਿੱਚ ਪੱਕਾ ਰੁਜਗਾਰ ਦਿੱਤਾ ਜਾਵੇ, ਭੋ ਮਾਫੀਆ, ਰੇਤ ਮਾਫੀਆ, ਨਸ਼ਾ ਮਾਫੀਆ, ਕੇਵਲ ਮਾਫੀਆ ਨੂੰ ਨੱਥ ਪਾਈ ਜਾਵੇ, ਜਨਤਕ ਅਦਾਰੇ  ਵੇਚਣੇ ਬੰਦ ਕੀਤੇ ਜਾਣ ਅਤੇ ਕੇਂਦਰ ਸਰਕਾਰ ਵਲੋਂ ਤਿੰਨੋਂ ਖੇਤੀ ਆਰਡੀਨੈਸ ਰੱਦ ਕੀਤੇ ਜਾਣ| ਇਸਦੇ ਨਾਲ ਹੀ ਬਿਜਲੀ ਐਕਟ 2020 ਰੱਦ ਕੀਤਾ ਜਾਵੇ, ਪੈਟਰੋਲ-ਡੀਜਲ ਦੀਆਂ ਕੀਮਤਾਂ ਘਟਾਈਆਂ ਜਾਣ, ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਸੀ 2 ਅਨੁਸਾਰ ਦਿੱਤੇ ਜਾਣ ਅਤੇ 17 ਏਕੜ ਸਟੈਂਡਰਡ ਕਾਨੂੰਨ ਲਾਗੂ ਕੀਤਾ ਜਾਵੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਛੰਨਾ, ਸੁਦਾਰਗ ਸਿੰਘ, ਮਨਜੀਤ ਸਿੰਘ ਨਿਆਲ, ਅਮਰੀਕ ਸਿੰਘ ਗੰਢੂਆ, ਚਮਕੌਰ ਸਿੰਘ                  ਲੈਣੇਦਾਰ, ਜਰਨੈਲ ਸਿੰਘ, ਬਹਾਲ ਸਿੰਘ, ਜਗਤਾਰ ਸਿੰਘ, ਹਰੇੜੀ ਪਿੰਡ ਦੇ ਜਿਲ੍ਹਾ ਪ੍ਰਧਾਨ ਰਤਨ ਸਿੰਘ ਅਤੇ ਚੰਗਾਲ ਸਿੰਘ ਪਿੰਡ ਦੇ ਪ੍ਰਧਾਨ ਬਹਾਦੁਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *