ਕਿਸਾਨ ਯੂਨੀਅਨ ਦਾ ਧਰਨਾ ਜਾਰੀ


ਪਟਿਆਲਾ, 19 ਅਕਤੂਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ            ਏਕਤਾ ਉਗਰਾਹਾਂ ਜਿਲ੍ਹਾ ਪਟਿਆਲਾ ਵਲੋਂ ਕਿਸਾਨ ਬਿੱਲਾਂ ਦੇ ਵਿਰੋਧ ਵਿੱਚ ਵੱਖ ਵੱਖ ਥਾਵਾਂ ਤੇ ਦਿੱਤੇ ਜਾ ਰਹੇ ਧਰਨੇ ਅੱਜ 19ਵੇਂ ਦਿਨ ਵਿੱਚ ਦਾਖਿਲ ਹੋ ਗਏ ਹਨ| ਇਹ ਧਰਨੇ ਐਸਆਰ ਪੈਟਰੋਲ ਪੰਪ ਪਿੰਡ ਭੇਡਪੁਰਾ ਨੇੜੇ ਪਟਿਆਲਾ ਭਵਾਨੀਗੜ੍ਹ ਰੋਡ, ਐਸਆਰ ਪੈਟਰੋਲ ਪੰਪ ਪਿੰਡ ਬਾਰਨ ਪਟਿਆਲਾ, ਐਸਆਰ ਪੈਟਰੋਲ ਪੰਪ ਨਵੀਂ ਕਲਾਂ ਪਾਤੜਾਂ ਸਮਾਣਾ ਰੋਡ, ਐਸਆਰ ਪੈਟਰੋਲ ਪੰਪ ਪਿੰਡ ਹਮਝੜੀ ਨੇੜੇ ਪਾਤੜੇ, ਰਿਲਾਇੰਸ ਪੈਟਰੋਲ ਪੰਪ ਪਿੰਡ ਨਿਆਲ ਪਾਤੜਾਂ, ਰਿਲਾਇੰਸ ਪੈਟਰੋਲ ਪੰਪ ਸਮਾਣਾ ਅਤੇ ਬੀ.ਜੇ.ਪੀ. ਆਗੂ ਸੁਰਿੰਦਰ ਗਰਗ ਨਾਭਾ ਦੇ ਘਰ ਅੱਗੇ ਲਗਾਏ ਗਏ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੋਰਚੇ ਉਸ                ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕਿ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ|  
ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਪੰਜਾਬ ਵਿੱਚ 60 ਮੋਰਚੇ ਲਗਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ| ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਆਉਣ ਵਾਲੀ 25 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਮੋਦੀ ਅਤੇ ਕਾਰਪੋਰੇਟ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ ਅਤੇ               ਜੇਕਰ ਪੰਜਾਬ ਸਰਕਾਰ ਸ਼ੈਸ਼ਨ ਇਜਲਾਸ ਵਿੱਚ ਕੋਈ ਮਤਾ ਨਹੀਂ ਪਾTੁਂਦੀ ਤਾਂ ਪੰਜਾਬ ਸਰਕਾਰ ਦੇ ਆਗੂਆਂ ਦਾ ਵੀ ਘਿਰਾਓ ਕੀਤਾ ਜਾਵੇਗਾ| ਇਸਦੇ ਨਾਲ ਹੀ ਜੇਕਰ ਪ੍ਰਸ਼ਾਸਨ ਨੇ ਪਰਾਲੀ ਦੇ ਮਸਲੇ ਸਬੰਧੀ ਪਰਚੇ ਕਰਨੇ ਬੰਦ ਨਹੀਂ ਕੀਤੇ ਤਾਂ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ|
ਇਸ ਮੌਕੇ ਜਿਲਾ ਪ੍ਰਧਾਨ ਮਨਜੀਤ ਸਿੰਘ ਨਿਆਲ, ਜਿਲਾ ਸਕੱਤਰ ਜਸਵੰਤ ਸਿੰਘ ਸਕਰਪੁਰ ਜਿਲਾ ਖਜਾਨਚੀ ਜਸਵਿੰਦਰ ਸਿੰਘ ਬਰਾਸ, ਗੁਰਦੇਵ ਸਿੰਘ ਗੱਜੂ ਮਾਜਰਾ, ਮੈਡਮ ਸਨੇਹਦੀਪ ਪਟਿਆਲਾ ਡੀ.ਟੀ.ਆਰ. ਅਤੇ ਗੁਰਬਿੰਦਰ ਸਿੰਘ ਸਦਰਪੁਰ ਹਾਜਿਰ ਸਨ|

Leave a Reply

Your email address will not be published. Required fields are marked *