ਕਿਸਾਨ ਯੂਨੀਅਨ ਵਲੋਂ ਪੰਜ ਥਾਵਾਂ ਤੇ ਧਰਨਾ ਜਾਰੀ


ਪਟਿਆਲਾ, 14 ਅਕਤੂਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਜਿਲਾ ਪਟਿਆਲਾ ਵਲੋਂ ਪਿਛਲੇ 14 ਦਿਨਾਂ ਤੋਂ ਪਟਿਆਲਾ ਜਿਲ੍ਹੇ ਵਿੱਚ  ਲਗਾਏ ਜਾ ਰਹੇ 5 ਪੱਕੇ ਮੋਰਚੇ (ਜਿਹੜੇ ਪਿਛਲੇ 14ਵੇਂ ਦਿਨ ਪਿੰਡ ਪੇਡਪੁਰ, ਪਿੰਡ ਬਾਰਨ, ਰਿਲਾਇੰਸ ਪੈਟਰੋਲ ਪੰਪ ਪਿੰਡ ਸਮਾਣਾ, ਰਿਲਾਇੰਸ ਪੈਟਰੋਲ ਪੰਪ ਪਿੰਡ ਨਿਆਲ, ਭਾਜਪਾ ਆਗੂ ਸੁਰਿੰਦਰ ਸਿੰਗਲਾ ਦੇ ਨਾਭਾ ਸਥਿਤ ਘਰ ਅੱਗੇ ਲੱਗੇ ਹੋਏ ਹਨ) ਅੱਜ ਵੀ ਜਾਰੀ ਰਹੇ|
ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਖੇਤੀ ਬਿਲਾਂ ਨੂੰ ਰੱਦ ਕੀਤਾ ਜਾਵੇ,ਪਰਾਲੀ ਸਬੰਧੀ ਕਿਸਾਨਾਂ ਨੂੰ ਤੰਗ ਨਾ ਕੀਤਾ ਜਾਵੇ, ਮੰਡੀਆਂ ਵਿਚ ਕਿਸਾਨਾਂ ਦੀ ਹੁੰਦੀ ਲੁੱਟ ਰੋਕੀ ਜਾਵੇ| ਉਹਨਾਂ ਕਿਹਾ ਕਿ ਜੇ ਖੇਤੀ ਬਿਲ ਰੱਦ ਨਾ ਕੀਤੇ ਤਾਂ ਭਾਂਜਪਾ ਦੇ ਹੋਰਨਾਂ ਆਗੂਆਂ ਦੇ ਘਰਾਂ ਦੇ ਘਿਰਾਓ ਵੀ ਕੀਤੇ ਜਾਣਗੇ| ਜੇ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ  ਇਜਲਾਸ ਬੁਲਾਕੇ ਉਸ ਵਿਚ ਖੇਤੀ ਬਿਲਾਂ ਵਿਰੁਧ ਮਤਾ ਨਾ ਪਾਇਆ ਤਾਂ ਕਾਂਗਰਸੀ ਆਗੂਆਂ ਦੇ ਘਰਾਂ ਦੇ ਘਿਰਾਓ ਵੀ ਕੀਤੇ ਜਾਣਗੇ| 
ਇਸ ਮੌਕੇ ਯੂਨੀਅਨ ਦੇ ਜਿਲਾ ਸਕੱਤਰ ਜਸਵੰਤ ਸਕਰਪੁਰ, ਜਿਲਾ ਸੀ. ਮੀਤ ਪ੍ਰਧਾਨ ਗੁਰਦੇਵ ਸਿੰਘ , ਬਲਾਕ ਆਗੂ ਗੁਰਵਿੰਦਰ ਸਿੰਘ, ਭਾਗ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *