ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਟਰੈਕਟਰ ਰੈਲੀ ਕੱਢੀ


ਘਨੌਰ, 6 ਅਕਤੂਬਰ (ਅਭਿਸ਼ੇਕ ਸੂਦ) ਕੇਂਦਰ ਸਬਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਟਰੈਕਟਰ ਰੈਲੀ ਕੱਢੀ ਗਈ ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਟਰੈਕਟਰਾਂ ਸਮੇਤ ਕਿਸਾਨਾਂ ਅਤੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ| ਰੈਲੀ ਦੌਰਾਨ ਸ਼ਾਮਿਲ ਹੋਏ ਕਿਸਾਨਾਂ ਵਲੋਂ ਕੇਂਦਰ ਸਰਕਾਰ ਅਤੇ ਮੋਦੀ ਖ਼ਿਲਾਫ ਜਮ ਕੇ                    ਨਾਅਰੇਬਾਜ਼ੀ ਕੀਤੀ ਗਈ|  
ਇਸ ਦੌਰਾਨ ਮਦਨ ਲਾਲ ਜਲਾਲਪੁਰ ਨੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਜਦੋਂ ਤਕ ਕੇਂਦਰ ਸਰਕਾਰ ਇਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹ ਟਿਕ ਕੇ ਨਹੀਂ ਬੈਠਣਗੇ| 
ਇਸ ਮੌਕੇ ਗਗਨਦੀਪ ਸਿੰਘ ਜੌਲੀ ਜਲਾਲਪੁਰ, ਗੁਰਦੀਪ ਸਿੰਘ ਉਟਸਰ, ਹਰਦੀਪ ਸਿੰਘ ਲਾਡਾ, ਨਰਪਿੰਦਰ ਸਿੰਘ ਭਿੰਦਾ, ਬਲਜੀਤ ਸਿੰਘ ਗਿੱਲ, ਜਸਪਾਲ ਸਿੰਘ ਨੰਬੜਦਾਰ, ਧਰਮਪਾਲ ਤੂਰ, ਰਾਜਵਿੰਦਰ ਸਿੰਘ ਕਾਲਾ, ਸੀਸਪਾਲ ਬਠੌਣੀਆਂ, ਕ੍ਰਿਸ਼ਨ ਸ਼ਰਮਾ ਬਠੌਣੀਆ, ਬਿੱਟੂ ਮਹਿਦੁਦਾ, ਗੁਰਚਰਨ ਸਿੰਘ ਨੱਥੂਮਾਜਰਾ, ਹੈਪੀ ਨਨਹੇੜੀ, ਪਵਿੱਤਰ ਸਿੰਘ ਕਮਾਲਪੁਰ, ਭਲਵਾਨ ਰਾਮ ਕੁਮਾਰ, ਗੁਰਨਾਮ ਸਿੰਘ ਬਦੇਸ਼ਾ, ਜੱਸੀ ਘਨੌਰ, ਸੁਰਿੰਦਰ ਕੁਮਾਰ ਸ਼ਰਮਾ, ਗੁਰਨਾਮ ਸਿੰਘ ਭੁਰੀਮਾਜਰਾ ਵੀ ਹਾਜ਼ਰ ਸਨ|

Leave a Reply

Your email address will not be published. Required fields are marked *