ਕਿਸਾਨ ਵਿਰੋਧੀ ਬਿਲਾਂ ਦੇ ਖਿਲਾਫ ਕਾਲੇ ਝੰਡੇ ਲੈ ਕੇ ਮੋਟਰਸਾਈਕਲ ਰੈਲੀ ਕੱਢੀ

ਖਰੜ, 26 ਸਤੰਬਰ (ਸ਼ਮਿੰਦਰ ਸਿੰਘ) ਪੰਜਾਬ ਯੂਥ ਸੈਣੀ ਕਲੱਬ ਦੇ ਨੌਜਵਾਨਾਂ ਵਲੋਂ ਹਲਕਾ ਖਰੜ ਦੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਦੀ ਅਗਵਾਈ ਹੇਠ ਕੇਂਦਰ ਸਰਕਾਰ  ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿੱਚ ਮੁਹਾਲੀ ਜਿਲ੍ਹੇ ਦੇ ਪਿੰਡਾਂ ਵਿੱਚ ਕਾਲੇ ਝੰਡੇ ਲੈ ਕੇ ਮੋਟਰਸਾਈਕਲ ਰੈਲੀ ਕੱਢੀ ਗਈ ਜੋ ਕਿ ਖਰੜ ਪਹੁੰਚ ਕੇ ਸਮਾਪਤ ਹੋਈ|  
ਇਸ ਮੌਕੇ ਸ੍ਰ. ਸੋਨਾ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਨੌਜਵਾਨ ਬਡਾਲਾ, ਨਿਆਂਸ਼ਹਿਰ , ਤ੍ਰਿਪੜੀ, ਨਗਲ ,  ਰਸਨਹੇੜੀ , ਮੱਗਰ, ਖੂਨੀ ਮਾਜਰਾ ਅਤੇ ਸੰਤੇ ਮਾਜਰਾ ਹੁੰਦੇ ਹੋਏ ਖਰੜ ਤੱਕ ਪਹੁੰਚੇ| 
ਉਹਨਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਕੇਂਦਰ ਸਰਕਾਰ ਦੇ ਇਨ੍ਹਾਂ ਬਿੱਲਾਂ ਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੌਜਵਾਨਾਂ ਤੇ ਸਿੱਧਾ ਅਸਰ ਪਵੇਗਾ| ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਹ ਬਿੱਲ ਲਾਗੂ ਕਰਦੀ ਹੈ ਤਾਂ ਕਿਸਾਨੀ ਬਰਬਾਦ ਹੋ ਜਾਵੇਗੀ ਅਤੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਖਤਮ ਹੋ ਜਾਵੇਗਾ| ਇਸ ਮੌਕੇ ਕਲੱਬ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ, ਕਾਕਾ ਸੈਣੀ, ਨਰਿੰਦਰ ਸਿੰਘ, ਗਗਨ ਸੈਣੀ ਖਰੜ, ਪਰਮਿੰਦਰ ਸਿੰਘ ਸੋਹਾਣਾ, ਸੁੱਖਾ ਮੋਨਿ ਜੱਗੀ, ਜਗਪਾਲ ਸਿੰਘ, ਰਣਬੀਰ ਸਿੰਘ,ਜਸ਼ਨ ਸਿੰਘ ਅਤੇ ਜਗਜੀਤ ਸਿੰਘ ਟਿਵਾਣਾ ਹਾਜਿਰ ਸਨ| 

Leave a Reply

Your email address will not be published. Required fields are marked *