ਕਿਸਾਨ ਸੰਘਰਸ਼ ਲਈ ਪਟਿਆਲਾ ਤੋਂ 500 ਟਰਾਲੀਆਂ ਦਾ ਜੱਥਾ ਦਿੱਲੀ ਲਈ ਰਵਾਨਾ


ਪਟਿਆਲਾ, 9 ਜਨਵਰੀ (ਜਸਵਿੰਦਰ ਸੈਂਡੀ) ਮਰਹੂਮ ਸ੍ਰ ਕਰਤਾਰ ਸਿੰਘ ਧਾਲੀਵਾਲ ਚੈਰੀਟੇਬਲ ਟਰੱਸਟ ਅਤੇ ਐਨ ਮਿਡਵੈਸਟ ਯੂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਪਟਿਆਲਾ ਤੋਂ 500 ਤੋਂ ਜ਼ਿਆਦਾ ਟਰਾਲੀਆਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਟਰਸੱਟ ਦੇ ਫਾਊਂਡਰ ਸ੍ਰ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਵਲੋਂ ਟਰਾਲੀਆਂ ਤੇ ਸਵਾਰ ਹੋ ਕੇ ਪਟਿਆਲੇ ਤੋਂ ਪਾਤੜਾਂ ਹੁੰਦੇ ਹੋਏ ਘਨੌਰ ਅਤੇ ਰਾਜਪੁਰਾ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਹੈ ਜੋ ਪਾਣੀਪਤ ਜਾ ਕੇ ਇਕੱਠੇ ਹੋਣਗੇ। ਉਹਨਾਂ ਦੱਸਿਆ ਕਿ ਉਥੇ ਉਨ੍ਹਾਂ ਦੇ ਰਹਿਣ ਲਈ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨਾਲ ਸਮੁੱਚੀ ਦੁਨੀਆਂ ਦੇ ਕਿਸਾਨ ਜੁੜੇ ਹੋਏ ਹਨ ਅਤੇ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਪੂਰੀ ਦੁਨੀਆਂ ਦੇ ਲੋਕ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਕਿਸਾਨ ਭਰਾ ਪਿੱਛਲੇ ਕਾਫੀ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਅਤੇ ਮੀਂਹ ਪੈਣ ਕਰਕੇ ਕਿਸਾਨਾਂ ਦੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਸਦੇ ਬਾਵਜੂਦ ਵੀ ਉਹ ਇਸ ਸੰਘਰਸ਼ ਲਈ ਡੱਟੇ ਹੋਏ ਹਨ। ਉਹਨਾਂ ਦੱਸਿਆ ਕਿ ਇਸ ਮੁਸੀਬਤ ਦੇ ਸਮੇਂ ਵਿੱਚ ਸ੍ਰ ਧਾਲੀਵਾਲ ਵਲੋਂ 2000 ਬੰਦਿਆਂ ਦੇ ਰਹਿਣ ਲਈ ਵਾਟਰ ਪਰੂਫ ਟੈਂਟਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸਦੇ ਨਾਲ ਹੀ ਉਥੇ ਲੰਗਰ, ਪਖਾਨਿਆਂ ਅਤੇ ਪਾਣੀ ਲਈ ਬੋਰ ਲਗਵਾਇਆ ਗਿਆ।
ਇਸ ਮੌਕੇ ਦਰਸ਼ਨ ਸਿੰਘ ਧਾਰੀਵਾਲ ਨੇ ਕਿਹਾ ਕਿ ਟਰੱਸਟ ਵਲੋਂ ਮੁਸੀਬਤ ਦੇ ਸਮੇਂ ਹਮੇਸ਼ਾ ਮੋਹਰੀ ਹੋ ਕੇ ਭੂਮਿਕਾ ਨਿਭਾਈ ਗਈ þ ਅਤੇ ਜਦੋਂ ਤੱਕ ਵੀ ਇਹ ਸੰਘਰਸ਼ ਚੱਲੇਗਾ, ਉਹ ਉਦੋਂ ਤੱਕ ਹਰ ਜਰੂਰੀ ਚੀਜ ਕਿਸਾਨਾਂ ਤੱਕ ਪੁੱਜਦੀ ਕਰਣਗੇ।

Leave a Reply

Your email address will not be published. Required fields are marked *