ਕਿਸਾਨ ਸੰਘਰਸ਼ ਵਿੱਚ ਲੰਗਰ ਸੇਵਾ ਕਰਕੇ ਪਰਤੇ ਪਿੰਡ ਨੁਸ਼ਹਿਰਾ ਪੰਨੂੰਆਂ ਦੇ ਕਿਸਾਨ ਦੀ ਮੌਤ
ਅੰਮ੍ਰਿਤਸਰ, 16 ਜਨਵਰੀ (ਸ.ਬ.) ਕਿਸਾਨ ਸੰਘਰਸ਼ ਦੌਰਾਨ ਪਿਛਲੇ 15 ਦਿਨਾਂ ਤੋਂ ਗਾਜੀਪੁਰ ਸਰਹੱਦ ਤੇ ਲੰਗਰ ਸੇਵਾ ਕਰਕੇ ਪਰਤੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੰਨੂੰਆਂ ਦੇ ਕਿਸਾਨ ਤੀਰਥ ਸਿੰਘ ਦੀ ਸਰਦੀ ਲੱਗ ਜਾਣ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰੋ. ਹਰੀ ਸਿੰਘ ਸੰਧੂ ਮੈਂਬਰ ਚੀਫ਼ ਖ਼ਾਲਸਾ ਦੀਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਭਣੇਵਾਂ ਤੀਰਥ ਸਿੰਘ ਉਮਰ ਕਰੀਬ 51 ਸਾਲ, ਖੜੇ ਦਾ ਖ਼ਾਲਸਾ ਗੁਰਦੁਆਰੇ ਵਲੋਂ ਕਿਸਾਨ ਸੰਘਰਸ਼ ਦੌਰਾਨ ਗਾਜ਼ੀਪੁਰ ਸਰਹੱਦ ਵਿਖੇ 13 ਦਿਨ ਲੰਗਰ ਸੇਵਾ ਕਰਕੇ ਬੀਤੇ ਦਿਨ ਹੀ ਪਰਤਿਆ ਸੀ ਅਤੇ ਮੁੜ ਜਾਣ ਦੀ ਤਿਆਰੀ ਸੀ ਪਰ ਜ਼ਿਆਦਾ ਸਰਦੀ ਲੱਗ ਜਾਣ ਕਾਰਣ ਉਸ ਦੀ ਮੌਤ ਹੋ ਗਈ।