ਕਿਸੇ ਵੀ ਉਮੀਦਵਾਰ ਦੀ ਹਿਮਾਇਤ ਜਾਂ ਵਿਰੋਧ ਨਹੀਂ ਕਰੇਗੀ ਠੇਕੇਦਾਰ ਯੂਨੀਅਨ

ਐਸ. ਏ. ਐਸ. ਨਗਰ 25 ਜਨਵਰੀ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ          ਐਸੋਸੀਏਸ਼ਨ ਵਲੋਂ ਇਕ ਅਹਿਮ ਮੀਟਿੰਗ ਪ੍ਰਧਾਨ ਸੂਰਤ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਐਸੋਸੀਏਸ਼ਨ ਦੇ  ਗੈਰ ਰਾਜਸੀ ਸਰੂਪ ਨੂੰ ਬਹਾਲ ਰੱਖਣ ਦਾ ਫੈਸਲਾ ਕੀਤਾ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਐਸੋਸੀਏਸ਼ਨ ਇਕ ਗੈਰਰਾਜਸੀ ਸੰਸਥਾ ਹੈ ਇਹ  ਕਿਸੇ ਉਮੀਦਵਾਰ ਦਾ ਨਾਂ ਤਾਂ ਸਮਰਥਨ ਕਰਦੀ ਹੈ ਨਾ ਹੀ ਕਿਸੇ ਦਾ ਵਿਰੋਧ ਕਰਦੀ ਹੈ| ਐਸੋਸੀਏਸ਼ਨ ਦੇ ਮੈਂਬਰ ਆਜ਼ਾਦ ਤੌਰ ਤੇ ਨਿੱਜੀ ਤੌਰ ਤੇ ਕਿਸੇ ਦੀ ਵੀ ਹਮਾਇਤ ਕਰ ਸਕਦੇ ਹਨ ਪਰ ਐਸੋਸੀਏਸ਼ਨ ਦਾ ਨਾਮ ਨਹੀਂ ਵਰਤ ਸਕਦੇ| ਐਸੋਸੀਏਸ਼ਨ ਆਪਣਾ ਗੈਰਰਾਜਸੀ ਸਰੂਪ ਰੱਖਣ ਲਈ ਦ੍ਰਿੜ ਹੈ| ਇਸ ਮੌਕੇ ਐਸੋਸੀਏਸ਼ਨ ਦੇ ਵੱਡੀ ਗਿਣਤੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਹਨ| ਜ਼ਿਕਰਯੋਗ ਹੈ ਕਿ ਫੇਜ਼-2 ਵਿਖੇ ਇਕ ਕੰਪਨੀ ਦੇ ਦਫਤਰ ਦੇ ਉਦਘਾਟਨ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਅਤੇ ਅਕਾਲੀ ਉਮੀਦਵਾਰ ਕੈਪਟਨ ਸਿੱਧੂ ਮਿਲੇ ਸਨ ਬਾਅਦ ਵਿੱਚ ਕੈਪਟਨ ਸਿੱਧੂ ਵਲੋਂ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਗਿਆ ਕਿ ਕੰਟਰੈਕਟਰ ਐਸੋਸੀਏਸ਼ਨ ਵਲੋਂ ਉਹਨਾਂ ਨੂੰ ਹਮਾਇਤ ਦੇ ਦਿੱਤੀ ਗਈ ਹੈ| ਜਿਸਤੋਂ ਬਾਅਦ ਕੰਟਰੈਕਟਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਮੀਟਿੰਗ ਬੁਲਾਕੇ ਇਹ ਫੈਸਲਾ ਲਿਆ ਗਿਆ ਹੈ|

Leave a Reply

Your email address will not be published. Required fields are marked *