ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੈ ਬਿਜਲੀ ਵਿਭਾਗ : ਧਨੋਆ

ਐਸ. ਏ. ਐਸ ਨਗਰ, 24 ਅਗਸਤ (ਸ.ਬ.) ਮਿਊਂਸਪਲ ਕੌਂਸਲਰ ਸ੍ਰ. ਸਤਬੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਬਿਜਲੀ ਵਿਭਾਗ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| ਉਹਨਾਂ ਕਿਹਾ ਕਿ ਇੰਡਸਟਰੀਅਲ ਏਰੀਆ ਸੀ-166 ਫੇਜ਼-8ਬੀ ਮੁਹਾਲੀ ਦੇ ਸਾਹਮਣੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਪੋਲ ਪਿਛਲੇ ਲਗਭਗ 7-8 ਮਹੀਨਿਆਂ ਤੋਂ ਟੁੱਟੇ ਹੋਏ ਹਨ| ਪਰ ਬਿਜਲੀ ਦਫਤਰ ਨੂੰ ਅਨੇਕ ਵਾਰ ਦੱਸਣ ਦੇ ਬਾਵਜੂਦ ਇਹਨਾਂ ਨੂੰ ਬਦਲਿਆਂ ਨਹੀਂ ਗਿਆ|
ਇਸ ਮੌਕੇ ਉੱਥੋਂ ਦੀ ਇੱਕ ਫੈਕਟ੍ਰੀ ਦੇ ਮਾਲਕ ਸ੍ਰੀ ਵਿਕਰਮ ਅਗਰਵਾਲ ਨੇ ਦੱਸਿਆ ਕਿ ਸੰਬਧਿਤ ਐਸ. ਡੀ. ਓ ਜੇ. ਈ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵਿਭਾਗ ਵਲੋਂ ਕੋਈ ਕਰਵਾਈ ਨਹੀਂ ਕੀਤੀ ਗਈ ਅਤੇ ਜਾਪਦਾ ਹੈ ਕਿ ਮਹਿਕਮਾ ਕਿਸੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੈ| ਉਹਨਾਂ ਕਿਹਾ ਕਿ ਹੁਣ ਗੈਸ ਪਾਈਪ ਲਾਈਨ ਵਾਲਿਆਂ ਵੱਲੋਂ ਹੀ ਪੋਲ ਦੇ ਬਿਲਕੁਲ ਨਾਲ ਡੂੰਘਾ ਅਤੇ ਚੋੜਾ ਟੋਆ ਪੁੱਟ ਦਿੱਤਾ ਗਿਆ ਹੈ ਅਤੇ ਕਿਸੇ ਸਮੇਂ ਵੀ ਇਹ ਹਾਈ ਵੋਲਟੇਜ ਤਾਰਾਂ ਥੱਲੇ ਡਿੱਗ ਸਕਦੀਆਂ ਹਨ, ਜਿਸ ਨਾਲ ਸਨਅਤੀ ਕਾਮਿਆਂ ਅਤੇ ਹੋਰ ਆਉਣ ਜਾਣ ਵਾਲਿਆਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ|
ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਇਸ ਟੁੱਟੇ ਹੋਏ ਪੋਲ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਇੱਥੇ ਕਿਸ ਵੱਡੇ ਹਾਦਸੇ ਤੋਂ ਬਚਾਓ ਹੋਵੇ ਅਤੇ ਸਨਅਤੀ ਕਾਮੇ ਬਿਨਾ ਕਿਸੇ ਡਰ ਭੈਅ ਦੇ ਆ ਜਾ ਸਕਣ|

Leave a Reply

Your email address will not be published. Required fields are marked *