ਕਿ੍ਰਕੇਟ ਖਿਡਾਰੀਆਂ ਨੂੰ ਮੁਆਵਜਾ ਰਾਸ਼ੀ ਦੇਣ ਦਾ ਫੈਸਲਾ ਅਹਿਮ
ਬੀਸੀਸੀਆਈ ਦੀ ਤਿੰਨ ਮੈਂਬਰੀ ਸਲਾਹਕਾਰ ਕਮੇਟੀ ਨੇ ਸਾਬਕਾ ਟੈਸਟ ਗੇਂਦਬਾਜ ਚੇਤਨ ਸ਼ਰਮਾ ਨੂੰ ਚੋਣ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਮਦਨ ਲਾਲ ਦੀ ਅਗਵਾਈ ਵਾਲੀ ਇਸ ਸਲਾਹਕਾਰ ਕਮੇਟੀ ਨੇ ਇਸ ਤੋਂ ਇਲਾਵਾ ਅਬੇ ਕੁਰੁਥੁਵਿਲਾ ਅਤੇ ਦੇਬਾਸ਼ੀਸ਼ ਮੋਹੰਤੀ ਨੂੰ ਨਵਾਂ ਚੋਣਕਰਤਾ ਨਿਯੁਕਤ ਕੀਤਾ ਹੈ। ਸੁਨੀਲ ਜੋਸ਼ੀ ਅਤੇ ਹਰਵਿੰਦਰ ਸਿੰਘ ਦੇ ਰੂਪ ਵਿੱਚ ਦੋ ਚੋਣਕਰਤਾ ਪਹਿਲਾਂ ਤੋਂ ਹਨ। ਇਸ ਤਰ੍ਹਾਂ ਸ਼ਾਇਦ ਪਹਿਲਾ ਮੌਕਾ ਹੋਵੇਗਾ, ਜਦੋਂ ਸਾਰੇ ਪੰਜ ਚੋਣਕਰਤਾ ਗੇਂਦਬਾਜ ਹਨ। ਇਸ ਵਿੱਚ ਕੋਈ ਬੱਲੇਬਾਜ ਹੋਰ ਹੁੰਦਾ ਤਾਂ ਸ਼ਾਇਦ ਚੋਣ ਕਮੇਟੀ ਜ਼ਿਆਦਾ ਸੰਤੁਲਿਤ ਹੁੰਦੀ। ਚੋਣ ਕਰਤਾ ਬੱਲੇਬਾਜਾਂ ਦੀ ਚੋਣ ਵਿੱਚ ਕਿੰਨੀ ਹੁਸ਼ਿਆਰੀ ਵਿਖਾ ਸਕਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ।
ਬੀ ਸੀ ਸੀ ਆਈ ਦੀ 89 ਵੀਂ ਸਾਲਾਨਾਜਨਰਲ ਮੀਟਿੰਗ ਵਿੱਚ ਮਦਨਲਾਲ ਦੀ ਅਗਵਾਈ ਵਾਲੀ ਸਲਾਹਕਾਰ ਕਮੇਟੀ ਨੂੰ ਇਹ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਬਾਅਦ ਇਹ ਚੋਣ ਹੋਈ। ਬੈਠਕ ਵਿੱਚ ਕਈ ਮਹੱਤਵਪੂਰਣ ਫੈਸਲੇ ਹੋਏ। ਇਹਨਾਂ ਵਿੱਚ ਪ੍ਰਮੁੱਖ ਸਾਲ 2022 ਤੋਂ ਆਈਪੀਐਲ ਵਿੱਚ ਦਸ ਟੀਮਾਂ ਨੂੰ ਰੱਖਣ ਅਤੇ ਇਸ ਸਾਲ ਕੋਵਿਡ-19 ਦੇ ਕਾਰਨ ਘਰੇਲੂ ਕਿ੍ਰਕੇਟ ਖੇਡਣ ਵਾਲੇ ਖਿਡਾਰੀਆਂ ਨੂੰ ਟੂਰਨਾਮੈਂਟਾਂ ਦੇ ਰੱਦ ਹੋਣ ਤੇ ਮੁਆਵਜਾ ਦੇਣ ਦਾ ਫੈਸਲਾ ਕਰਨਾ ਹੈ। ਆਈ ਪੀ ਐਲ ਵਿੱਚ ਟੀਮਾਂ ਨੂੰ ਵਧਾਉਣ ਦੀ ਖਬਰ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਘਰੇਲੂ ਕਿ੍ਰਕੇਟ ਵਿੱਚ ਖਿਡਾਰੀਆਂ ਨੂੰ ਮੁਆਵਜਾ ਦੇਣ ਦਾ ਫੈਸਲਾ ਨਿਸ਼ਚੇ ਹੀ ਮਹਾਵਪੂਰਣ ਹੈ।
ਅਸਲ ਵਿੱਚ ਦੇਸ਼ ਵਿੱਚ ਅਜਿਹੇ ਕਈ ਕਿ੍ਰਕੇਟਰ ਹਨ, ਜੋ ਨਾ ਤਾਂ ਅੰਤਰਰਾਸ਼ਟਰੀ ਕਿ੍ਰਕੇਟ ਵਿੱਚ ਖੇਡਦੇ ਹਨ ਅਤੇ ਨਾ ਹੀ ਆਈ ਪੀ ਐਲ ਵਿੱਚ। ਇਹਨਾਂ ਖਿਡਾਰੀਆਂ ਦੀ ਕਮਾਈ ਦਾ ਸਾਧਨ ਘਰੇਲੂ ਕਿ੍ਰਕੇਟ ਹੀ ਹੈ। ਕੋਵਿਡ ਦੀ ਵਜ੍ਹਾ ਨਾਲ ਆਮ ਤੌਰ ਤੇ ਸਤੰਬਰ ਵਿੱਚ ਸ਼ੁਰੂ ਹੋਣ ਵਾਲੀ ਘਰੇਲੂ ਕਿ੍ਰਕੇਟ ਹੁਣ ਤੱਕ ਸ਼ੁਰੂ ਨਹੀਂ ਹੋ ਸਕੀ ਹੈ। ਬੀ ਸੀ ਸੀ ਆਈ ਨੇ ਵੀ ਪਹਿਲਾਂ ਘਰੇਲੂ ਕਿ੍ਰਕੇਟ ਦੀ ਬਜਾਏ ਆਈ ਪੀ ਐਲ ਦੇ ਪ੍ਰਬੰਧ ਨੂੰ ਪ੍ਰਮੁੱਖਤਾ ਦਿੱਤੀ ਕਿਉਂਕਿ ਇਹ ਉਸਦੀ ਕਮਾਈ ਦਾ ਪ੍ਰਮੁੱਖ ਸਾਧਨ ਹੈ। ਬੀ ਸੀ ਸੀ ਆਈ ਨੇ ਅਗਲੇ ਸਾਲ ਜਨਵਰੀ ਵਿੱਚ ਸੈਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਨੂੰ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ ਹੈ। ਪਰ ਹੁਣੇ ਇਹ ਤੈਅ ਨਹੀਂ ਹੈ ਕਿ ਰਣਜੀ ਟਰਾਫੀ ਦਾ ਇਸ ਵਾਰ ਆਯੋਜਨ ਹੋਵੇਗਾ ਜਾਂ ਨਹੀਂ।
ਅਸਲ ਵਿੱਚ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ਦੀ ਸਫਲਤਾ ਤੇ ਬਾਕੀ ਆਯੋਜਨ ਕਾਫੀ ਨਿਰਭਰ ਕਰਨਗੇ। ਬਹਿਰਹਾਲ, ਟੂਰਨਾਮੈਂਟਾਂ ਦਾ ਆਯੋਜਨ ਹੋਵੇ ਜਾਂ ਨਾ ਹੋਵੇ, ਖਿਡਾਰੀ ਕਮਾਈ ਨੂੰ ਲੈ ਕੇ ਆਸਵੰਦ ਰਹਿਣਗੇ। ਅਸਲ ਵਿੱਚ ਬੀ ਸੀ ਸੀ ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਘਰੇਲੂ ਕਿ੍ਰਕੇਟਰਾਂ ਦੇ ਹਾਲਾਤ ਸੁਧਾਰਣ ਦੇ ਹਮੇਸ਼ਾ ਪੱਖ ਵਿੱਚ ਰਹੇ ਹਨ। ਇਸਲਈ ਘਰੇਲੂ ਕਿ੍ਰਕੇਟਰਾਂ ਦਾ ਕਰਾਰ ਸਿਸਟਮ ਸ਼ੁਰੂ ਕਰਨਾ ਚਾਹੁੰਦੇ ਹਨ। ਹੁਣ ਘਰੇਲੂ ਟੂਨਾਮੈਂਟ ਨਾ ਹੋਣ ਦੀ ਹਾਲਤ ਵਿੱਚ ਮੁਆਵਜੇ ਦਾ ਘਰੇਲੂ ਕਿ੍ਰਕੇਟਰਾਂ ਨੂੰ ਬਹੁਤ ਸਹਾਰਾ ਮਿਲੇਗਾ ਅਤੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।
ਰਜਤ ਵਰਮਾ