ਕਿੱਕਰ ਦਾ ਵੱਡਾ ਰੁੱਖ ਟੁੱਟ ਕੇ ਹਾਈਟੈਂਸ਼ਨ ਤਾਰਾਂ ਉੱਤੇ ਡਿਗਿਆ, ਕਈ ਘਰਾਂ ਉੱਤੇ ਡਿੱਗੀਆਂ ਨੰਗੀਆਂ ਤਾਰਾਂ

ਖਰੜ, 21 ਅਗਸਤ (ਸ.ਬ.) ਰੰਧਾਵਾ ਰੋਡ ਖਰੜ ਵਿੱਚ ਕਿੱਕਰ ਦਾ ਇੱਕ ਦਰਖਤ ਟੁੱਟ ਕੇ ਹਾਈਟੈਂਸ਼ਨ ਤਾਰਾਂ ਉੱਤੇ ਡਿੱਗ ਪਿਆ ਜਿਸ ਕਾਰਨ ਇਹਨਾਂ ਤਾਰਾਂ ਤੇ ਪੈਣ ਵਾਲੇ ਭਾਰ ਕਾਰਨ ਇਹਨਾਂ ਦੇ ਟੁੱਟਣ ਅਤੇ ਆਸ ਪਾਸ ਰਹਿਣ ਵਾਲੇ ਲੋਕਾਂ ਦੀ ਜਾਨ ਲਈ ਖਤਰਾ ਦੇ ਹਾਲਾਤ ਬਣ ਗਏ ਹਨ| 
ਇਸ ਸਬੰਧੀ ਰੰਧਾਵਾ ਰੋਡ, ਖਰੜ ਦੇ ਵਸਨੀਕ ਅਤੇ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਸੋਢੀ, ਰਣਧੀਰ ਸਿੰਘ ਭੱਟੀ ਅਤੇ ਹੋਰਨਾਂ ਮੁਹੱਲਾ ਨਿਵਾਸੀਆਂ ਵਲੋਂ ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ| 
ਉਹਨਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਬਾਰਸ਼ ਹੋਣ ਦੌਰਾਨ 11 ਵਜੇ ਦੇ ਕਰੀਬ ਰੰਧਾਵਾ ਰੋਡ ਖਰੜ ਤੇ ਅਚਾਨਕ ਕਿੱਕਰ ਦਾ ਇੱਕ ਵੱਡਾ ਦਰਖਤ ਟੁੱਟ ਕੇ ਹਾਈਟੈਂਸ਼ਨ ਤਾਰਾਂ ਉੱਤੇ ਡਿੱਗ ਗਿਆ ਹੈ| ਜਿਸ ਕਾਰਨ ਨੰਗੀਆਂ ਤਾਰਾਂ ਕਈ ਘਰਾਂ ਉੱਤੇ ਡਿੱਗੀਆਂ ਹਨ ਅਤੇ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ|
ਉਹਨਾਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਪਹਿਲ ਦੇ ਆਧਾਰ ਤੇ ਤਾਰਾਂ ਉੱਤੇ ਡਿੱਗਿਆ ਕਿੱਕਰ ਦਾ ਦਰੱਖਤ ਪਾਸੇ ਹਟਾਇਆ ਜਾਵੇ| 

Leave a Reply

Your email address will not be published. Required fields are marked *