ਕਿੱਟੀ ਕਲੱਬ ਨੇ ਮਨਾਇਆ ਤੀਆਂ ਦਾ ਤਿਓਹਾਰ

ਐਸ ਏ ਐਸ ਨਗਰ, 11 ਅਗਸਤ (ਸ.ਬ.) ਮੁਹਾਲੀ ਦੇ ਵੱਖ ਵੱਖ ਫੇਜ਼ਾਂ ਦੀਆਂ ਔਰਤਾਂ ਵਲੋਂ ਬਣਾਏ ਗਏ ਮੁਹਾਲੀ ਕਿੱਟੀ ਕਲੱਬ ਵਲੋਂ ਅੱਜ ਤੀਆਂ ਦਾ ਤਿਓਹਾਰ ਫੇਜ਼-11 ਦੇ ਕ੍ਰਾਉਨ ਵੈਸਟ ਵਿਖੇ ਮਨਾਇਆ ਗਿਆ| ਇਸ ਮੌਕੇ ਇਨ੍ਹਾਂ ਮਹਿਲਾਵਾਂ ਵਲੋਂ ਪੰਜਾਬੀ ਪਹਿਰਾਵੇ ਵਿੱਚ ਪੂਰਨ ਸਭਿਆਚਾਰਕ ਤਰੀਕੇ ਨਾਲ ਤੀਆਂ ਮਨਾਉਂਦਿਆਂ ਵੱਖ ਵੱਖ ਗਾਣਿਆਂ ਤੇ ਡਾਂਸ ਕੀਤੇ ਗਏ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ|

Leave a Reply

Your email address will not be published. Required fields are marked *