ਕਿੱਨਰ ਬਰਾਦਰੀ ਵਲੋਂ ਸ਼ਨਾਖਤੀ ਕਾਰਡ ਜਾਰੀ ਕਰਨ ਦੀ ਮੰਗ

ਐਸ ਏ ਐਸ ਨਗਰ, 23 ਜਨਵਰੀ (ਸ.ਬ.) ਕਿੱਨਰ ਬਰਾਦਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿੱਨਰ ਕਾਜਲ, ਮੰਗਲ, ਸੁਖੀ ਨੇ ਕਿਹਾ ਕਿ ਕਿੱਨਰ ਬਰਾਦਰੀ ਨੂੰ ਸ਼ਨਾਖਤੀ ਕਾਰਡ ਜਾਰੀ ਕਰਕੇ ਉਹਨਾਂ ਦਾ ਏਰੀਆ ਵੰਡਿਆ ਜਾਵੇ ਤਾਂ ਕਿ ਨਕਲੀ ਕਿੱਨਰ ਵਧਾਈਆਂ ਨਾ ਮੰਗ ਸਕਣ|
ਉਹਨਾਂ ਕਿਹਾ ਕਿ ਡੱਡੂ ਮਾਜਰਾ ਤੋਂ ਕਿੱਨਰਾਂ ਦਾ ਇਕ ਗਰੁੱਪ ਮੁਹਾਲੀ ਦੇ ਫੇਜ਼ 1 ਤੋਂ ਫੇਜ਼ 7 ਅਤੇ ਸੈਕਟਰ 7- ਤੋਂ ਸੈਕਟਰ 77 ਤੱਕ ਗਲਤ ਢੰਗ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਵਧਾਈ ਲੈ ਰਿਹਾ ਹੈ| ਉਹਨਾਂ ਕਿਹਾ ਕਿ ਜਿਸ ਇਲਾਕੇ ਵਿੱਚ ਕਿੱਨਰਾਂ ਦਾ ਇਹ ਗਰੁੱਪ ਵਧਾਈਆਂ ਲੈ ਰਿਹਾ ਹੈ, ਉਹ ਇਲਾਕਾ ਉਹਨਾਂ ਦਾ ਹੈ| ਉਹਨਾਂ ਕਿਹਾ ਕਿ ਜਦੋਂ ਉਹ ਕਿਸੇ ਦੇ ਘਰ ਵਧਾਈ ਲੈਣ ਜਾਂਦੇ ਹਨ ਤਾਂ ਉਹਨਾਂ ਨੂੰ ਪਤਾ ਚਲਦਾ ਹੈ ਕਿ ਉਸ ਘਰ ਤੋਂ ਕਿੱਨਰਾਂ ਦਾ ਦੂਜਾ ਗਰੁਪ ਪਹਿਲਾਂ ਹੀ ਵਧਾਈ ਲੈ ਕੇ ਜਾ ਚੁੱਕਿਆ ਹੈ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਕਿੱਨਰਾਂ ਦੇ ਦੂਜੇ ਗਰੁਪ ਖਿਲਾਫ ਫੇਜ਼ 1 ਅਤੇ ਮਟੌਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ|

Leave a Reply

Your email address will not be published. Required fields are marked *