ਕੀਨੀਆ ਵਿੱਚ ਬੱਸ ਨਦੀ ਵਿੱਚ ਡਿੱਗੀ, 17 ਵਿਅਕਤੀਆਂ ਦੀ ਮੌਤ

ਨਾਰੋਕ, 11 ਅਪ੍ਰੈਲ (ਸ.ਬ.) ਸਿਆਪੇਈ ਨਦੀ ਵਿਚ ਬੱਸ ਡਿੱਗਣ ਕਾਰਨ 17 ਯਾਤਰੀਆਂ ਦੀ ਮੌਤ ਹੋ ਗਈ| ਨਾਰੋਕ ਕਾਊਂਟੀ ਦੇ ਕਮਿਸ਼ਨਰ ਜਾਰਜ ਨਾਤੇਮਬੇਆ ਨੇ ਦੱਸਿਆ ਕਿ ਅੱਜ ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ ਕਰੀਬ 130 ਕਿਲੋਮੀਟਰ ਪੱਛਮ ਵਿਚ ਨਾਰੋਕ-ਮਈ ਮਹਿਯੂ ਰੋਡ ਤੇ ਇਕ ਬੱਸ ਹਾਦਸੇ ਵਿਚ 40 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ 17 ਯਾਤਰੀਆਂ ਦੀ ਮੌਤ ਹੋ ਗਈ ਹੈ|
ਬੱਸ ਪੱਛਮੀ ਕੀਨੀਆ ਵਿਚ ਕੇਨਡੁ ਬੇਅ ਤੋਂ ਨੈਰੋਬੀ ਵੱਲ ਜਾ ਰਹੀ ਸੀ| ਸਿਆਪੇਈ ਨਿਵਾਸੀ ਜੈਕਸਨ ਸੇਮਪੇਲੇ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਇਕ ਟਰੱਕ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਵਿਚ ਬੱਸ ਨਦੀ ਵਿਚ ਡਿੱਗ ਗਈ| ਕੀਨੀਆ ਵਿਚ ਸੜਕ ਹਾਦਸਿਆਂ ਕਾਰਨ ਹਰ ਸਾਲ ਕਰੀਬ 3,000 ਵਿਅਕਤੀਆਂ ਦੀ ਮੌਤ ਹੁੰਦੀ ਹੈ|

Leave a Reply

Your email address will not be published. Required fields are marked *