ਕੀਨੀਆ ਵਿੱਚ ਭਾਰੀ ਮੀਂਹ ਕਾਰਨ ਆਇਆ ਹੜ੍ਹ, 12 ਵਿਅਕਤੀਆਂ ਦੀ ਮੌਤ

ਨੈਰੋਬੀ, 19 ਮਾਰਚ (ਸ.ਬ.) ਕੀਨੀਆ ਵਿਚ ਐਤਵਾਰ ਨੂੰ ਪਏ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ| ਇਸ ਕਾਰਨ ਘੱਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਹੈ| ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਪੁਲੀਸ ਨੇ ਦੱਸਿਆ ਕਿ ਹੜ੍ਹ ਵਿਚ ਪੂਰਬੀ ਕੀਨੀਆ ਵਿਚ ਮਕੂਨੀ ਦੇਸ਼ ਦੇ 4 ਅਤੇ 5 ਸਾਲਾ ਦੋ ਬੱਚੇ ਰੁੜ੍ਹ ਗਏ| ਉਧਰ ਜ਼ਖਮੀਆਂ ਨੂੰ ਮਕਿੰਡੂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਹੜ੍ਹ ਵਿਚ ਕਈ ਸੜਕਾਂ, ਪੁਲ ਆਦਿ ਵਹਿ ਗਏ ਹਨ, ਜਿਸ ਵਿਚ ਕਰੋੜਾਂ ਰੁਪਏ ਦੀ ਸੰਪੱਤੀ ਦਾ ਨੁਕਸਾਨ ਹੋ ਗਿਆ ਹੈ| ਦੇਸ਼ ਵਿਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫਤੇ ਵਿਚ ਕੀਨੀਆ ਵਿਚ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *