ਕੀਰਤਨ ਦਰਬਾਰ ਅਤੇ ਸਰਬ ਧਰਮ ਸੰਮੇਲਨ ਕਰਵਾਇਆ

ਚੰਡੀਗੜ੍ਹ, 9 ਅਪ੍ਰੈਲ (ਸ.ਬ.) ਵਿਸ਼ਵ ਧਰਮ ਸੇਵਾ ਸ਼ਾਂਤੀ ਮਿਸ਼ਨ ਵਲੋਂ ਸਾਹਿਬ ਏ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਕੀਰਤਨ ਦਰਬਾਰ ਅਤੇ ਸਰਬ ਧਰਮ ਸੰਮੇਲਨ ਗੁਰਦੁਆਰਾ ਅੰਬਾ ਵਾਲਾ ਬਾਗ (ਸ਼ਹੀਦ ਬਾਬਾ ਦੀਪ ਸਿੰਘ) ਸੈਕਟਰ 14 ਧਨਾਸ ਚੰਡੀਗੜ੍ਹ ਕਰਵਾਇਆ ਗਿਆ|
ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬਾਬਾ ਗੁਰਦੇਵ ਸਿੰਘ ਨਾਨਕਸਰ ਵਾਲੇ, ਆਰਕੀ ਬਿਸਪ ਡਾਕਟਰ ਰੌਕਸ ਸੰਧੂ, ਸੂਫੀ ਸੰਤ ਗੁਲਾਮ ਹੈਦਰ ਕਾਦਰੀ ਸਵਾਮੀ, ਰਾਗੀ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਤਰਲੋਕ ਸਿੰਘ ਜਗਰਾਓਂ, ਭਾਈ ਗਰਜਾ ਸਿੰਘ, ਭਾਈ ਜਸਵਿੰਦਰ ਸਿੰਘ ਪਲਸੋਰਾ, ਭਾਈ ਕੁਲਦੀਪ ਸਿੰਘ ਮਹੰਤ, ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਥਾ, ਵਿਚਾਰਾਂ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿਤਾ|

Leave a Reply

Your email address will not be published. Required fields are marked *