ਕੀਰਤਨ ਦਰਬਾਰ ਦਾ ਆਯੋਜਨ ਕੀਤਾ

ਐਸ. ਏ. ਐਸ. ਨਗਰ , 27 ਨਵੰਬਰ (ਸ.ਬ.) ਸੇਵਾ ਸਿਮਰਨ ਮੰਚ ਐਸ ਏ ਐਸ ਨਗਰ ਵਲੋਂ ਦੂਜੇ ਮਹਾਨ ਕੀਰਤਨ ਦਰਬਾਰ ਦਾ ਆਯੋਜਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਕੀਤਾ ਗਿਆ|
ਇਸ ਮੌਕੇ ਭਾਈ ਗੁਰਸ਼ਰਨ ਸਿੰਘ ਲੁਧਿਆਣਾ, ਭਾਈ ਜਰਨੈਲ ਸਿੰਘ ਲੁਧਿਆਣਾ ਅਤੇ ਭਾਈ ਦਿਲਬਾਗ ਸਿੰਘ ਢਾਡੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਮੌਕੇ ਸੇਵਾ ਸਿਮਰਨ ਮੰਚ ਦੇ ਪ੍ਰਧਾਨ ਸ੍ਰ. ਤਜਿੰਦਰ ਓਬਰਾਏ ਨੇ ਦੱਸਿਆ ਕਿ ਮੰਚ ਵੱਲੋਂ ਹਰ ਸਾਲ ਇਸ ਮਹਾਨ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਂਦਾ ਹੈ| ਇਸ ਮੌਕੇ ਮੰਚ ਦੇ ਅਹੁਦੇਦਾਰ ਸ੍ਰ. ਨਰਿੰਦਰ ਸਿੰਘ ਲਾਂਬਾ, ਸ੍ਰ. ਸੁਖਦੇਵ ਸਿੰਘ ਵਾਲੀਆ, ਸ੍ਰ. ਮਨਮੋਹਨ ਜੀਤ ਸਿੰਘ, ਸ੍ਰ. ਬਖਸ਼ੀਸ਼ ਸਿੰਘ, ਮਨਦੀਪ ਕੌਰ, ਸ੍ਰ. ਬਲਜੀਤ ਸਿੰਘ ਮਰਵਾਹਾ ਅਤੇ ਸ੍ਰ. ਜਸਵਿੰਦਰ ਸਿੰਘ ਹਾਜਿਰ ਸਨ| ਗੁਰੂ ਕਾ ਲੰਗਰ ਅਟੁੱਟ ਵਰਤਿਆ|

Leave a Reply

Your email address will not be published. Required fields are marked *