ਕੀਰਤਨ ਸਮਾਗਮ ਭਲਕੇ

ਐਸ ਏ ਅੇਸ ਨਗਰ, 16 ਨਵੰਬਰ (ਸ.ਬ.) ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼-4 ਵਲੋਂ ਭਲਕੇ (17 ਨਵੰਬਰ) ਸ਼ਾਮ 5.30 ਵਜੇ ਤੋਂ ਰਾਤ 11.00 ਵਜੇ ਤੱਕ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਅਮਰਜੀਤ ਸਿੰਘ ਪਾਹਵਾ ਨੇ ਦੱਸਿਆ ਕਿ ਇਸ ਕੀਰਤਨ ਸਮਾਗਮ ਵਿੱਚ ਪੰਥ ਪ੍ਰਸਿੱਧ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਹੈਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ (ਲੁਧਿਆਣੇ ਵਾਲੇ), ਭਾਈ ਦਵਿੰਦਰ ਸਿੰਘ ਸੋਢੀ, (ਲੁਧਿਆਣੇ ਵਾਲੇ), ਭਾਈ ਰਵਿੰਦਰ ਸਿੰਘ, (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ), ਭਾਈ ਉਂਕਾਰ ਸਿੰਘ, (ਊਨਾ ਸਾਹਿਬ ਵਾਲੇ)ੇ, ਭਾਈ ਅਮਰਜੀਤ ਸਿੰਘ (ਪਟਿਆਲੇ ਵਾਲੇ), ਭਾਈ ਸੁਖਵੰਤ ਸਿੰਘ (ਜੰਡਿਆਲਾ ਗੁਰੂ), ਭਾਈ ਰਾਏ ਸਿੰਘ, (ਹਜ਼ੂਰੀ ਰਾਗੀ, ਸ੍ਰੀਦਰਬਾਰ ਸਾਹਿਬ), ਢਾਡੀ ਗੁਰਪ੍ਰੀਤ ਸਿੰਘ (ਲਾਂਡਰਾਂ ਵਾਲੇ), ਭਾਈ ਦਿਲਬਾਗ ਸਿੰਘ (ਜਵੱਦੀ ਕਲਾਂ ਵਾਲੇ), ਭਾਈ ਇੰਦਰਪਾਲ ਸਿੰਘ (ਚੰਡੀਗੜ੍ਹ ਵਾਲੇ), ਅਤੇ ਬੀਬੀ ਗੁਰਲੀਨ ਕੌਰ (ਚੰਡੀਗੜ੍ਹ ਵਾਲੇ) ਕਥਾ, ਕੀਰਤਨ ਅਤੇ ਗੁਰੂ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਗੁਰੂ ਕੇ ਲੰਗਰ ਅਤੁੱਟ ਵਰਤਣਗੇ|

Leave a Reply

Your email address will not be published. Required fields are marked *