ਕੀ ਕਿਸਾਨ ਸੰਘਰਸ਼ ਵਿਚੋਂ ਉਭਰ ਕੇ ਸਾਮ੍ਹਣੇ ਆਉਣ ਦੀ ਸਮਰਥ ਹੋਵੇਗੀ ਪੰਜਾਬ ਦੀ ਨਵੀਂ ਲੀਡਰਸ਼ਿਪ?


ਐਸ ਏ ਐਸ ਨਗਰ, 4 ਨਵੰਬਰ (ਸ.ਬ.) ਪਿਛਲੇ ਦੋ ਮਹੀਨਿਆਂ ਤੋਂ ਸੂਬੇ ਵਿੱਚ ਚਲ ਰਿਹਾ ਕਿਸਾਨ ਸੰਘਰਸ਼ ਇਸ ਵੇਲੇ ਪੂਰੇ ਜੋਰਾਂ ਤੇ ਹੈ ਅਤੇ ਇਸਦੇ ਪ੍ਰਭਾਵ ਦਾ ਅੰਦਾਜ ਇਸ ਨਾਲ ਲਗਾਹਇਆ ਜਾ ਸਕਦਾ ਹੈ ਕਿ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇਸਦੇ ਸਮਰਥਨ ਵਿੱਚ ਆ ਗਈਆਂ ਹਨ| ਇਹ ਤਮਾਮ ਸਿਆਸੀ ਪਾਰਟੀਆਂ ਭਾਵੇਂ ਕਿਸਾਨ ਅੰਦੋਲਨ  ਦਾ ਲਾਹਾ ਲੈ ਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2020 ਲਈ ਵੋਟਾਂ ਪੱਕੀਆਂ ਕਰਨ ਲਈ ਤਰਲੋਮੱਛੀ ਹੋ ਰਹੀਆਂ ਹਨ ਪਰੰਤੂ ਇਸਦੇ ਨਾਲ ਹੀ ਸਿਆਸੀ ਮਾਹਿਰਾਂ ਵਲੋਂ ਇਹ ਪੇਸ਼ੀਨਗੋਈ ਵੀ ਕੀਤੀ ਜਜਾ ਰਹੀ ਹੈ ਕਿ ਕਿਸਾਨ ਅੰਦੋਲਨ ਵਿਚੋਂ ਪੰਜਾਬ ਦੀ ਨਵੀਂ ਰਾਜਸੀ ਲੀਡਰਸ਼ਿਪ ਉਭਰ ਕੇ ਸਾਹਮਣੇ ਆ ਸਕਦੀ ਹੈ| 
ਪੰਜਾਬ ਦੀਆਂ ਕਿਸਾਨ                 ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਿਰੁੱਧ ਜਿਹੜਾ ਸੰਘਰਸ਼ ਵਿੱਢਿਆ ਹੋਇਆ ਹੈ, ਉਸ ਨੂੰ ਸਮਾਜ ਦੇ ਸਾਰੇ ਵਰਗਾਂ ਦੀ ਹਮਾਇਤ ਮਿਲ ਰਹੀ ਹੈ ਅਤੇ ਵੱਖ ਵੱਖ ਵਰਗਾਂ ਦੇ ਲੋਕ ਖੁੱਲ ਕੇ ਕਿਸਾਨ ਸੰਘਰਸ਼ ਦੀ ਹਿਮਾਇਤ ਕਰ ਰਹੇ ਹਨ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਸੰਘਰਸ਼ ਨੂੰ ਸਮਾਜ ਦੇ ਸਾਰੇ ਵਰਗਾਂ ਵਲੋਂ ਖੁੱਲੀ ਹਿਮਾਇਤ ਅਤੇ ਮਦਦ ਦਿੱਤੀ ਗਈ ਹੋਵੇ|
ਪੰਜਾਬ ਵਿੱਚ ਕਿਸਾਨਾਂ ਦੀ ਸਿਆਸੀ ਤਾਕਤ ਬਹੁਤ ਵੱਧ ਹੈ ਅਤੇ ਕਿਸਾਨਾਂ ਦੀਆਂ ਵੋਟਾਂ ਬਹੁਗਿਣਤੀ ਵਿਚ ਹਨ| ਇਸ ਸੰਘਰਸ਼ ਦੌਰਾਨ ਕਿਸਾਨਾਂ ਵਲੋਂ ਜਿਸ ਤਰੀਕੇ ਨਾਲ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਚਲ ਰਹੇ ਟੋਲ ਟੈਕਸ ਬੈਰੀਅਰ ਬੰਦ ਕਰਵਾ ਕੇ ਆਮ ਲੋਕਾਂ ਦੇ ਵਾਹਨਾਂ ਨੂੰ ਮੁਫਤ ਵਿੱਚ  ਲੰਘਾਉਣਾ ਸ਼ੁਰੂ ਕੀਤਾ ਹੈ, ਉਸ ਦਾ ਵੀ ਆਮ ਲੋਕਾਂ ਵਿੱਚ ਕਾਫੀ ਚੰਗਾ ਪ੍ਰਭਾਵ ਗਿਆ ਹੈ, ਕਿਉਂਕਿ ਇਹਨਾਂ ਟੋਲ ਟੈਕਸਾਂ ਦਾ ਪੂਰਾ ਬੋਝ ਆਮ ਲੋਕਾਂ ਦੀ ਜੇਬ੍ਹ ਉਪਰ ਹੀ ਪੈ ਰਿਹਾ ਸੀ ਅਤੇ ਕਿਸਾਨਾਂ ਵਲੋ ਟੋਲ ਪਲਾਜਿਆਂ ਤੇ ਧਰਨੇ ਦੇਣ ਅਤੇ ਰਸਤਾ ਜਾਮ ਕਰਨ ਦੀ ਥਾਂ ਟੋਲ ਪਲਾਜਿਆਂ ਨੂੰ ਬੰਦ ਕਰਵਾ ਕੇ ਵਾਹਨਾਂ ਦੀ ਆਵਾਜਾਈ ਮੁਫਤ ਵਿੱਚ ਕਰਵਾਊਣ ਨਾਲ ਆਮ ਲੋਕ ਕਾਫੀ ਖੁਸ਼ ਹਨ|
ਇਸ ਦੌਰਾਨ ਕਿਸਾਨਾਂ ਵਲੋਂ ਆਪਣਾ ਇਹ ਸੰਘਰਸ਼ ਕੌਮੀ ਪੱਧਰ ਤੇ ਲੈ ਕੇ ਜਾਣ ਲਈ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਕਿਸਾਨ                     ਜਥੇਬੰਦੀਆਂ ਨਾਲ ਤਾਲਮੇਲ ਕਰਨ ਅਤੇ ਨਵੀਂ ਰਣਨੀਤੀ ਬਣਾਉਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਅਤੇ ਹਰਿਆਣਾ ਅਤੇ ਯੂ ਪੀ ਦੇ ਕੁਝ ਕਿਸਾਨ ਆਗੂ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰ ਚੁੱਕੇ ਹਨ| 
ਝੋਨੇ ਦੀ ਕਟਾਈ ਦੇ ਸੀਜਣ ਦੇ ਬਾਵਜੂਦ ਕਿਸਾਨ ਧਰਨਿਆਂ ਅਤੇ ਮੋਰਚਿਆਂ ਵਿੱਚ ਡਟੇ ਹੋਏ ਹਨ ਅਤੇ ਕਿਸਾਨ ਆਗੂਆਂ ਵਲੋਂ ਜਿਸ ਤਰੀਕੇ ਨਾਲ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉਸ ਨਾਲ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਸੰਘਰਸ਼ ਵਿਚੋਂ ਪੰਜਾਬ ਦੀ ਨਵੀਂ ਲੀਡਰਸ਼ਿਪ ਦਾ ਉਭਾਰ ਪੈਦਾ ਹੋ ਸਕਦਾ ਹੈ ਕਿਉਂਕਿ ਹੁਣ ਕਿਸਾਨ ਜੱਥੇਬੰਦੀਆਂ ਰਾਜਸੀ ਪਾਰਟੀਆਂ ਉਪਰ ਟੇਕ ਰੱਖਣ ਦੀ ਥਾਂ ਖੁਦ ਮੈਦਾਨ ਵਿੱਚ ਆ ਗਈਆਂ ਹਨ| ਇਸ ਸੰਬੰਧੀ ਕੁਝ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲੰਮਾਂ ਸਮਾਂ ਚਲਿਆ ਅਤੇ ਕਿਸਾਨ ਆਗੂ ਕਿਸਾਨਾਂ ਦੇ ਨਾਲ ਆਮ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਗਏ ਤਾਂ ਇਸ ਦਾ ਸਿੱਧਾ ਪ੍ਰਭਾਵ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2020 ਵਿੱਚ ਪਵੇਗਾ ਅਤੇ ਸੰਘਰਸ਼ ਵਿੱਚ ਪੈਦਾ ਹੋਈ ਲੀਡਰਸ਼ਿਪ ਵਲੋਂ ਅਗਲੀ ਵਾਰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨਾਲ ਨਵੇਂ ਸਿਆਸੀ ਸਮੀਕਰਨ ਬਣਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ|

Leave a Reply

Your email address will not be published. Required fields are marked *