ਕੀ ਤੀਸਰਾ ਵਿਸ਼ਵ ਯੁੱਧ ਪਾਣੀ ਦੇ ਕਾਰਨ ਹੋਵੇਗਾ?

ਇਸ ਧਰਤੀ ਤੇ 3 ਹਿੱਸੇ ਪਾਣੀ ਅਤੇ 1 ਹਿੱਸਾ ਧਰਤੀ ਹੋਣ ਦੇ ਬਾਵਜੂਦ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਤੀਸਰਾ ਵਿਸ਼ਵ ਯੁੱਧ ਪਾਣੀ ਦੇ ਕਾਰਨ ਹੋਵੇਗਾ| ਵਿਸ਼ਾ ਬਹੁਤ ਹੀ ਗੰਭੀਰ ਹੈ ਪਰ ਸੱਚ ਵੀ ਲੱਗਦਾ ਹੈ| ਜੇ 50 ਸਾਲ ਪਿਛੇ ਜਾਈਏ ਤਾਂ ਸਭ ਨੂੰ ਇਹ ਲੱਗਦਾ ਸੀ ਕਿ ਪਾਣੀ ਦੀ ਕਮੀ ਤਾਂ ਕਦੇ ਹੋ ਹੀ ਨਹੀਂ ਸਕਦੀ ਪਰ 50 ਸਾਲਾਂ ਨੇ ਹੀ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਜੇ ਹੁਣ ਪਾਣੀ ਨੂੰ ਨਾ ਸੰਭਾਲਿਆ, ਤਾਂ ਆਉਣ ਵਾਲੇ 50 ਸਾਲਾਂ ਬਾਅਦ ਅਸੀਂ ਬੱਚਿਆਂ ਨੂੰ ਪਾਣੀ ਦੀਆਂ ਕਹਾਣੀਆਂ ਸੁਣਾਇਆ ਕਰਾਂਗੇ ਅਤੇ ਇਹ ਵੀ ਪਟਰੋਲ ਵਾਂਗੂ ਮੋਟਰਾਂ ਤੇ ਮਿਲਿਆ ਕਰੇਗਾ|  ਹੋ ਸਕਦਾ ਹੈ ਕਿ ਪਾਣੀ ਹਰ ਘਰ ਨੂੰ ਨਾਪ ਤੋਲ ਕੇ ਮਿਲੇ ਪਰ ਇਹ ਸਭ ਕੁਝ ਨਿਰਭਰ ਕਰਦਾ ਹੈ ਸਾਡੇ ਅੱਜ ਦੇ ਵਰਤਾਰੇ ਤੇ|
ਅੱਜ ਭਾਰਤ ਦੇ 70% ਸ਼ਹਿਰ ਸੋਕੇ ਦੀ ਮਾਰ ਝੱਲ ਰਹੇ ਹਨ ਕਈ ਸੂਬਿਆਂ ਵਿੱਚ ਤਾਂ ਰੇਲ ਗੱਡੀਆਂ ਰਾਹੀਂ ਪਾਣੀ ਪੁਹੰਚਾਉਣਾ ਪੈ ਰਿਹਾ ਹੈ| ਜਿਸ ਤੋਂ ਸਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਗਿਣਤੀ ਦੇ ਲੋਕ ਹੀ ਪਾਣੀ ਨਾਲ ਨਹਾਇਆ ਕਰਨਗੇ ਜਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਰੋਜ ਨਹਾਉਣਾ ਵੀ ਨਸੀਬ ਨਾ ਹੋਵੇ | ਕਪੜੇ ਅਤੇ ਬਰਤਨਾਂ ਲਈ ਕੋਈ ਹੋਰ ਹੀ ਇੰਤਜਾਮ ਕਰਨੇ ਪੈਣਗੇ| 50 ਸਾਲ ਪਹਿਲਾਂ ਜਦੋਂ ਮਕਾਨ ਬਨਾਉਣ ਵਾਸਤੇ ਨੀਂਹ ਪੁੱਟਦੇ ਸੀ ਤਾਂ ਥੱਲਿਓ 7-8 ਫੁੱਟ ਤੇ ਪਾਣੀ ਨਿਕਲ ਆਉਂਦਾ ਸੀ |
ਹੁਣ 100 ਤੋਂ 150 ਫੁਟ ਹੇਠਾਂ ਵੀ ਪਾਣੀ ਬੜੀ ਮੁਸ਼ਕਿਲ ਨਾ ਆਉਂਦਾ ਹੈ ਅਤੇ 50 ਸਾਲ ਬਾਅਦ ਦਾ ਸੋਚ ਕੇ ਤਾਂ ਰੂਹ ਹੀ ਕੰਬਨੀ ਸ਼ੁਰੂ ਹੋ ਜਾਂਦੀ ਹੈ| ਹੁਣ ਸਰਕਾਰਾਂ ਪਾਣੀ ਪਿਛੇ ਲੜਦੀਆਂ ਹਨ ਫਿਰ ਲੋਕ ਵੀ ਪਾਣੀ ਪਿਛੇ ਲੜਨਗੇ ਜਿਵੇਂ ਅੱਜ ਦੇ ਜਮਾਨੇ ਵਿੱਚ ਲੁਟ ਖੋਹ ਹੁੰਦੀ ਹੈ ਫਿਰ ਪਾਣੀ ਵੀ ਸੰਭਾਲ ਕੇ ਰੱਖਣ ਵਾਲੀ ਸ਼ੈਅ ਬਣ    ਜਾਵੇਗੀ ਜੇ ਅਸੀਂ ਅੱਜ ਵੀ ਪਾਣੀ ਵਾਸਤੇ ਨਾ ਸੋਚਿਆ ਤਾਂ ਸ਼ਾਇਦ ਦੁਬਾਰਾ ਇਹ ਮੌਕਾ ਨਾ ਮਿਲੇ ਹੋ ਸਕਦਾ ਹੈ ਕਿ ਸਰਕਾਰ ਪਾਣੀ ਤੇ ਸਭ ਤੋਂ ਵੱਧ ਟੈਕਸ ਲਗਾ ਦੇਵੇ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਜ ਹੀ ਇਸ ਵੱਲ ਧਿਆਨ ਦੇਈਏ | ਜੇ ਇਹੀ ਹਾਲ ਰਿਹਾ ਤਾਂ ਹੁਣ ਸਰਕਾਰਾਂ ਲੜਦੀਆਂ ਹਨ ਫਿਰ ਦੇਸ਼ ਵੀ ਪਾਣੀ ਪਿਛੇ ਲੜਣਗੇ ਅਤੇ ਤੀਸਰਾ ਵਿਸ਼ਵ ਯੁਧ ਇਸ ਦਾ ਕਾਰਣ ਬਣੇ|
ਰਾਜਕੁਮਾਰ ਅਰੋੜਾ

Leave a Reply

Your email address will not be published. Required fields are marked *