ਕੀ ਪਾਕਿਸਤਾਨੀ ਫੌਜ ਭਾਰਤ ਨਾਲ ਵਾਕਈ ਦੋਸਤੀ ਦੀ ਚਾਹਵਾਨ ਹੈ?

ਬ੍ਰਿਟੇਨ ਦੇ ਥਿੰਕ ਟੈਂਕ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਫੌਜ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੀ ਹੈ| ਉੱਥੇ ਦੀ ਰਾਇਲ ਯੂਨਾਇਟਸ ਸਰਵਿਸੇਜ ਇੰਸਟੀਚਿਊਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨੀ ਫੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਮੰਨਦੇ ਹਨ ਕਿ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ਦਾ ਸਹਿਯੋਗ ਬਹੁਤ ਜਰੂਰੀ ਹੈ| ਪਾਕਿ ਫੌਜ ਮੁੱਖੀ ਦੀ ਇਸ ਚਾਹਤ ਅਤੇ ਬ੍ਰਿਟਿਸ਼ ਥਿੰਕ ਟੈਂਕ ਦੀ ਰਿਪੋਰਟ ਤੇ ਤੁਸੀਂ ਹੱਸ ਵੀ ਸਕਦੇ ਹੋ ਅਤੇ ਇਸਦੀ ਪੜਤਾਲ ਲਈ ਉਨ੍ਹਾਂ ਕਾਰਣਾਂ ਦੀ ਗਹਿਰਾਈ ਵਿੱਚ ਵੀ ਜਾ ਸਕਦੇ ਹੋ, ਜਿਨ੍ਹਾਂ ਦੇ ਚਲਦੇ ਪਾਕਿ ਫੌਜ ਮੁੱਖੀ ਵਲੋਂ ਇਸ ਤਰ੍ਹਾਂ ਦੀ ਇੱਛਾ ਜਾਹਿਰ ਕੀਤੀ ਗਈ ਹੈ| ਹੱਸ ਇਸ ਲਈ ਸਕਦੇ ਹੋ ਕਿ ਭਾਰਤ ਨੂੰ ਮੂਰਖ ਬਣਾਉਣ ਲਈ ਸ਼ਾਂਤੀ, ਸਦਭਾਵਨਾ ਅਤੇ ਸਥਿਰਤਾ ਦੇ ਨਾਮ ਤੇ ਪਹਿਲਾਂ ਵੀ ਪਾਕਿਸਤਾਨ ਵਲੋਂ ਇਸੇ ਤਰ੍ਹਾਂ ਦੇ ਝਾਂਸੇ ਦਿੱਤੇ ਜਾ ਚੁੱਕੇ ਹਨ| ਭਾਰਤ ਨੇ ਜਦੋਂ – ਜਦੋਂ ਸਦਭਾਵਨਾ ਅਤੇ ਸ਼ਾਂਤੀ ਲਈ ਸਹਿਯੋਗ ਦਾ ਹੱਥ ਵਧਾਇਆ, ਉਦੋਂ ਪਾਕਿ ਫੌਜ ਨੇ ਅੱਤਵਾਦੀਆਂ ਦੇ ਜਰੀਏ ਪਿੱਠ ਵਿੱਚ ਛੁਰਾ ਖੋਭਣ ਦਾ ਕੰਮ ਕੀਤਾ ਹੈ|
ਉਹ ਚਾਹੇ ਅਟਲ ਬਿਹਾਰੀ ਦੀ ਲਾਹੌਰ ਯਾਤਰਾ ਤੋਂ ਬਾਅਦ ਕਰਗਿਲ ਵਿੱਚ ਘੁਸਪੈਠ ਰਹੀ ਹੋਵੇ ਜਾਂ ਨਰਿੰਦਰ ਮੋਦੀ ਦੀ ਲਾਹੌਰ ਯਾਤਰਾ ਤੋਂ ਬਾਅਦ ਉੜੀ ਸੈਕਟਰ ਵਿੱਚ ਫੌਜੀ ਕੈਂਪ ਵਿੱਚ ਸੌ ਰਹੇ ਜਵਾਨਾਂ ਤੇ ਹਮਲਾ ਹੋਵੇ ਜਾਂ ਪਠਾਨਕੋਠ ਏਅਰਬੇਸ ਤੇ ਸਭ ਤੋਂ ਵੱਡਾ ਅੱਤਵਾਦੀ ਹਮਲਾ| ਅਜਿਹੇ ਵਿੱਚ ਪਾਕਿਸਤਾਨ ਦੀ ਫੌਜ ਜੋ ਕਹਿੰਦੀ ਹੈ, ਉਸ ਉਤੇ ਸਹਿਜ ਰੂਪ ਵਿੱਚ ਭਰੋਸਾ ਕਰ ਲੈਣਾ ਸੰਭਵ ਨਹੀਂ ਹੈ| ਸਭ ਜਾਣਦੇ ਹਨ ਕਿ ਪਾਕਿ ਫੌਜ ਬੁਜਦਿਲ ਵੀ ਹੈ ਅਤੇ ਧੋਖੇਬਾਜ ਵੀ|
ਇੰਨੀ ਗੈਰ ਪੇਸ਼ੇਵਰ ਚਾਲਬਾਜ ਫੌਜ ਸ਼ਾਇਦ ਹੀ ਕੋਈ ਦੂਜੀ ਹੋਵੇ| 1947 ਤੋਂ ਬਾਅਦ ਤੋਂ ਉਹ ਚਾਰ ਵਾਰ ਭਾਰਤੀ ਫੌਜ ਨਾਲ ਭਿੜੀ ਹੈ| ਚਾਰੋ ਵਾਰ ਉਸਨੂੰ ਮੂੰਹ ਦੀ ਖਾਣੀ ਪਈ ਹੈ| ਉਹ ਜਾਣਦੀ ਹੈ ਕਿ ਸਿੱਧੇ ਲੜਾਈ ਵਿੱਚ ਉਹ ਨਹੀਂ ਜਿੱਤ ਸਕਦੀ| ਇਸ ਲਈ ਉਸਨੇ ਭਾਰਤ ਦੇ ਖਿਲਾਫ ਅੱਤਵਾਦ ਦੇ ਰੂਪ ਵਿੱਚ ਛਦਮ ਲੜਾਈ ਦਾ ਸਹਾਰਾ ਲਿਆ| ਪਾਕਿ ਫੌਜ ਦਾ ਸ਼ਿਖੰਡੀ ਵਾਲਾ ਇਹ ਰੂਪ ਸਿਰਫ ਭਾਰਤ ਦੇ ਪ੍ਰਤੀ ਹੀ ਨਹੀਂ ਹੈ|
ਉਹ ਅਫਗਾਨਿਸਤਾਨ ਅਤੇ ਇਰਾਨ ਦੇ ਖਿਲਾਫ ਵੀ ਇਸ ਪ੍ਰਕਾਰ ਦਾ ਦਵੇਸ਼ ਰੱਖਦੀ ਹੈ| ਉਨ੍ਹਾਂ ਦੀਆਂ ਸਰਹਦਾਂ ਤੇ ਵੀ ਉਸਨੇ ਇਸੇ ਤਰ੍ਹਾਂ ਦੀਆਂ ਸਾਜਿਸ਼ਾਂ ਦੇ ਤਾਰ ਵਿਛਾ ਰੱਖੇ ਹਨ| ਉਹ ਪਾਕਿਸਤਾਨ ਦੇ ਅੰਦਰ ਵੀ ਪਖਤੂਨਾਂ ਦਾ ਦਮਨ ਕਰ ਰਹੀ ਹੈ| ਸਿੰਧੀਆਂ ਨੂੰ ਕੁਚਲ ਰਹੀ ਹੈ| ਗਿਲਗਿਟ ਬਾਲਟਿਸਤਾਨ ਅਤੇ ਪਾਕਿ ਅਧਿਕ੍ਰਿਤ ਕਸ਼ਮੀਰ ਦੇ ਲੋਕਾਂ ਦੀ ਅਵਾਜ ਦਬਾ ਰਹੀ ਹੈ| ਬਲੂਚਿਸਤਾਨ ਦੇ ਉਨ੍ਹਾਂ ਅਣਗਿਣਤ ਅੰਦੋਲਨਕਾਰੀਆਂ ਨੂੰ ਬੂਟਾਂ ਦੇ ਤਲੇ ਮਸਲ ਰਹੀ ਹੈ|
ਪਾਕਿ ਫੌਜ ਨੇ ਉਥੇ ਲੋਕਤੰਤਰ ਵੀ ਨਹੀਂ ਪਨਪਣ ਦਿੱਤਾ| ਰੱਖਿਆ ਅਤੇ ਵਿਦੇਸ਼ ਮਾਮਲੇ ਉਹ ਖੁਦ ਤੈਅ ਕਰਦੀ ਰਹੀ ਹੈ| ਫੌਜ ਦੀ ਇਜਾਜਤ ਤੋਂ ਬਿਨਾਂ ਚੁਣੀ ਹੋਈ ਸਰਕਾਰ ਕੋਈ ਫੈਸਲਾ ਨਹੀਂ ਕਰ ਪਾਉਂਦੀ| ਹਿੰਦੁਸਤਾਨ ਨਾਲ ਦੋਸਤੀ ਅਤੇ ਸ਼ਾਂਤੀ ਦੇ ਪੱਖਪਾਤੀ ਮੰਨੇ ਜਾਣ ਵਾਲੇ ਨਵਾਜ ਸ਼ਰੀਫ ਨੂੰ ਕਿਸ ਤਰ੍ਹਾਂ ਪਾਕ ਫੌਜ ਅਤੇ ਉਥੇ ਦੀ ਸੁਪ੍ਰੀਮ ਕੋਰਟ ਨੇ ਬੇਇੱਜਤ ਕਰਕੇ ਪ੍ਰਧਾਨਮੰਤਰੀ ਅਹੁਦੇ ਅਤੇ ਪਾਰਟੀ ਮੁੱਖੀ ਦੇ ਅਹੁਦੇ ਤੋਂ ਚੱਲਦਾ ਕੀਤਾ ਹੈ, ਇਹ ਪੂਰੀ ਦੁਨੀਆ ਨੇ ਦੇਖਿਆ ਹੈ|
ਪਾਕਿ ਫੌਜ ਕੰਟਰੋਲ ਰੇਖਾ ਤੇ ਆਏ ਦਿਨ ਜੰਗਬੰਦੀ ਦੀ ਉਲੰਘਣਾ ਕਰਦੀ ਹੈ| ਭਾਰਤੀ ਫੌਜ ਇਸਦਾ ਮੂੰਹਤੋੜ ਜਵਾਬ ਦਿੰਦੀ ਹੈ| ਨਤੀਜੇ ਵਜੋਂ ਦੋਵੇਂ ਪਾਸੇ ਭਾਰੀ ਤਬਾਹੀ ਜਾਰੀ ਹੈ| ਪੂਰੀ ਦੁਨੀਆ ਹੁਣ ਇਹ ਜਾਨ ਚੁੱਕੀ ਹੈ ਕਿ ਘਾਟੀ ਦੇ ਤਿੰਨ ਜਿਲ੍ਹਿਆਂ ਨੂੰ ਕੌਣ ਸੁਲਗਾ ਰਿਹਾ ਹੈ| ਹਰ ਹਫ਼ਤੇ ਜੁਮੇ ਦੀ ਨਮਾਜ ਤੋਂ ਬਾਅਦ ਪੱਥਰਬਾਜੀ ਕਿਉਂ ਹੁੰਦੀ ਹੈ ਅਤੇ ਕਿਸਦੇ ਇਸ਼ਾਰੇ ਤੇ ਹੁੰਦੀ ਹੈ| ਸਰਹੱਦ ਪਾਰ ਤੋਂ ਭੇਜੀ ਜਾ ਰਹੀ ਰਕਮ ਨੂੰ ਭਾਰਤੀ ਏਜੰਸੀਆਂ ਫੜ ਚੁੱਕੀਆਂ ਹਨ|
ਉਹ ਜਿਨ੍ਹਾਂ ਨੂੰ ਭੇਜੀ ਜਾ ਰਹੀ ਸੀ, ਉਹ ਗ੍ਰਿਫਤ ਵਿੱਚ ਆ ਚੁੱਕੇ ਹਨ| ਵੱਖਵਾਦੀ ਨੇਤਾਵਾਂ ਤੇ ਏਜੰਸੀਆਂ ਦਾ ਪਹਿਲੀ ਵਾਰ ਇਸ ਕਦਰ ਅੰਕੁਸ਼ ਹੈ ਕਿ ਉਹ ਆਪਣੇ ਆਕਾਵਾਂ ਨੂੰ ਮਿਲਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਹਨ| ਬੁਰਹਾਨ ਵਾਨੀ ਤੋਂ ਲੈ ਕੇ ਉਨ੍ਹਾਂ ਦੇ ਤਮਾਮ ਗੁਰਕਿਆਂ ਦਾ ਫੌਜ ਸਫਾਇਆ ਕਰ ਚੁੱਕੀ ਹੈ| ਪਿਛਲੇ ਸਾਲ ਦੋ ਸੌ ਤੋਂ ਜਿਆਦਾ ਅੱਤਵਾਦੀ ਘਾਟੀ ਵਿੱਚ ਮੌਤ ਦੇ ਘਾਟ ਉਤਾਰੇ ਗਏ ਹਨ| ਹੁਣ ਤੱਕ ਇਹਨਾਂ ਚਾਰ ਮਹੀਨਿਆਂ ਵਿੱਚ ਹੀ ਪੰਜਾਹ ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ|
ਫੌਜ ਨੂੰ ਖੁੱਲੀ ਛੂਟ ਦਿੱਤੀ ਗਈ ਹੈ ਕਿ ਉਹ ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਕਾਰਵਾਈ ਦਾ ਦੁੱਗਣੇ ਜੋਸ਼ ਨਾਲ ਜਵਾਬ ਦੇਵੇ| ਪਾਕਿਸਤਾਨੀ ਫੌਜ ਭਾਵੇਂ ਹੀ ਇਨਕਾਰ ਕਰਦੀ ਰਹੇ, ਪਰ ਇਸ ਸੱਚਾਈ ਨੂੰ ਦੁਨੀਆ ਜਾਣ ਚੁੱਕੀ ਹੈ ਕਿ ਉੜੀ ਅਤੇ ਪਠਾਨਕੋਟ ਦੀ ਵਾਰਦਾਤ ਤੋਂ ਬਾਅਦ ਭਾਰਤੀ ਫੌਜ ਨੇ ਸਰਹੱਦ ਪਾਰ ਕਰਕੇ ਸਰਜੀਕਲ ਸਟ੍ਰਾਈਕ ਕੀਤੀ ਸੀ ਅਤੇ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹੀ ਕੀਤਾ ਸੀ|
ਕੰਟਰੋਲ ਰੇਖਾ ਤੇ ਜੰਗਬੰਦੀ ਉਲੰਘਣਾ ਦਾ ਵੀ ਉਸਨੂੰ ਵੱਡਾ ਖਾਮਿਆਜਾ ਭੁਗਤਣਾ ਪਿਆ ਹੈ| ਇਸਦੀ ਉਸਨੂੰ ਕਈ ਗੁਣਾ ਕੀਮਤ ਚੁਕਾਉਣੀ ਪਈ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਜ ਸ਼ਰੀਫ ਵੱਲ ਸਹਿਯੋਗ, ਸ਼ਾਂਤੀ , ਸਦਭਾਵਨਾ ਅਤੇ ਵਿਸ਼ਵਾਸ ਬਹਾਲੀ ਲਈ ਦੋਸਤੀ ਦਾ ਹੱਥ ਵਧਾਇਆ ਸੀ| ਇਸਦੇ ਲਈ ਉਹ ਬਿਨਾਂ ਕਿਸੇ ਤਾਮ-ਝਾਮ ਦੇ ਅਫਗਾਨਿਸਤਾਨ ਤੋਂ ਦਿੱਲੀ ਪਰਤਦੇ ਹੋਏ ਕੁੱਝ ਘੰਟਿਆਂ ਲਈ ਲਾਹੌਰ ਰੁਕੇ ਸਨ|
ਪਰ ਪਾਕਿ ਫੌਜ, ਆਈਐਸਆਈ ਅਤੇ ਅੱਤਵਾਦੀ ਜਮਾਤਾਂ ਨੇ ਇਹਨਾਂ ਕੋਸ਼ਿਸ਼ਾਂ ਵਿੱਚ ਪਲੀਤਾ ਲਗਾਉਣ ਲਈ ਪਠਾਨਕੋਟ ਏਅਰਬੇਸ ਤੇ ਅਟੈਕ ਕਰਾਇਆ ਅਤੇ ਉੜੀ ਸੈਕਟਰ ਵਿੱਚ ਸੁੱਤੇ ਹੋਏ ਫੌਜੀਆਂ ਦੀ ਫਿਦਾਈਨ ਹਮਲੇ ਵਿੱਚ ਜਾਨ ਲੈ ਲਈ| ਮੋਦੀ ਚਾਹੁੰਦੇ ਸਨ ਕਿ ਟਕਰਾਓ ਦਾ ਰਸਤਾ ਛੱਡ ਕੇ ਦੋਵੇਂ ਦੇਸ਼ ਗਰੀਬੀ, ਅਨਪੜ੍ਹਤਾ, ਸਿਹਤ ਅਤੇ ਬੁਨਿਆਦੀ ਸਹੂਲਤਾਂ ਦੇ ਮੋਰਚੇ ਤੇ ਧਿਆਨ ਫੋਕਸ ਕਰਨ ਪਰ ਉਦੋਂ ਉਥੇ ਦੀ ਫੌਜ ਨੂੰ ਇਹ ਮੰਜ਼ੂਰ ਨਹੀਂ ਸੀ|
ਉਹ ਨਵਾਜ ਸ਼ਰੀਫ ਨੂੰ ਬਤੌਰ ਪ੍ਰਧਾਨ ਮੰਤਰੀ ਅਸਫਲ ਕਰਨਾ ਚਾਹੁੰਦੀ ਸੀ| ਇਸ ਲਈ ਸਰਹਦ ਤੇ ਲਗਾਤਾਰ ਜੰਗਬੰਦੀ ਉਲੰਘਣਾ ਕੀਤੀ ਗਈ ਅਤੇ ਵੱਡੇ ਪੈਮਾਨੇ ਤੇ ਅੱਤਵਾਦੀਆਂ ਦੀ ਘੁਸਪੈਠ ਕਰਾ ਕੇ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ| ਪਠਾਨਕੋਟ ਅਤੇ ਉੜੀ ਦੀ ਘਟਨਾ ਤੋਂ ਬਾਅਦ ਹੀ ਭਾਰਤ ਦਾ ਰੁਖ਼ ਸਖਤ ਹੋਇਆ ਅਤੇ ਉਸਨੇ ਨਾ ਸਿਰਫ ਇਸਲਾਮਾਬਾਦ ਵਿੱਚ ਹੋਣ ਵਾਲੇ ਸਾਰਕ ਸੰਮਿਟ ਨੂੰ ਰੱਦ ਕਰਾਇਆ ਬਲਕਿ ਬੰਗਲਾਦੇਸ਼, ਨੇਪਾਲ , ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਨੂੰ ਵੀ ਪਾਕਿਸਤਾਨ ਦੇ ਖਿਲਾਫ ਖੜਾ ਕਰ ਦਿੱਤਾ|
ਅੱਜ ਹਾਲਤ ਇਹ ਹੈ ਕਿ ਪਾਕਿਸਤਾਨ ਦੇ ਸਾਰੇ ਗੁਆਂਢੀ ਮੁਲਕ ਭਾਰਤ, ਅਫਗਾਨਿਸਤਾਨ ਅਤੇ ਇਰਾਨ ਉਸਤੋਂ ਨਾਰਾਜ ਹਨ| ਅਮਰੀਕਾ ਉਸਨੂੰ ਦਿੱਤੀ ਜਾਣੀ ਵਾਲੀ ਆਰਥਿਕ ਸਹਾਇਤਾ ਲਗਭਗ ਖਤਮ ਕਰ ਚੁੱਕਿਆ ਹੈ| ਸੀਪੈਕ ਅਤੇ ਗਵਾਦਰ ਪੋਰਟ ਦੇ ਚਲਦੇ ਚੀਨ ਦੇ ਆਰਥਿਕ ਹਿੱਤ ਉਸ ਨਾਲ ਜੁੜੇ ਹੋਏ ਹਨ ਪਰ ਉਹ ਭਾਰਤ ਦੇ ਨਾਲ ਵਪਾਰ ਨੂੰ ਅੱਗੇ ਵਧਾਉਣ ਦੇ ਪ੍ਰਤੀ ਗੰਭੀਰ ਹੈ| ਇਹ ਪਹਿਲੀ ਵਾਰ ਹੈ ਕਿ ਜਿਨ੍ਹਾਂ ਇਸਲਾਮਿਕ ਦੇਸ਼ਾਂ ਦੇ ਮੁਗਾਲਤੇ ਵਿੱਚ ਪਾਕਿਸਤਾਨ ਧੌਂਸ ਪੱਟੀ ਦਿੰਦਾ ਰਹਿੰਦਾ ਸੀ, ਉਨ੍ਹਾਂ ਸਭ ਨੇ ਉਸਤੋਂ ਕਿਨਾਰਾ ਕਰ ਲਿਆ ਹੈ|
ਇੱਥੇ ਤੱਕ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੱਕ ਅੱਤਵਾਦ ਦੀ ਨਿੰਦਿਆ ਕਰ ਚੁੱਕੇ ਹਨ ਅਤੇ ਜਦੋਂ ਭਾਰਤੀ ਪ੍ਰਧਾਨਮੰਤਰੀ ਇਹਨਾਂ ਦੇਸ਼ਾਂ ਦੀ ਯਾਤਰਾ ਉਤੇ ਗਏ , ਉਦੋਂ ਉਨ੍ਹਾਂ ਨੂੰ ਉਥੇ ਦੇ ਸਰਵਉੱਚ ਸਨਮਾਨ ਨਾਲ ਨਵਾਜ ਚੁੱਕੇ ਹਨ| ਪਾਕਿਸਤਾਨ ਆਰਥਿਕ ਰੂਪ ਨਾਲ ਦਿਵਾਲਿਆ ਹੋ ਚੁੱਕਿਆ ਹੈ | ਉਸਦੀ ਅਰਥ ਵਿਵਸਥਾ ਹਿਚਕੋਲੇ ਖਾ ਰਹੀ ਹੈ| ਉਸਦੀ ਜੀਡੀਪੀ ਤਿੰਨ ਅਤੇ ਚਾਰ ਫੀਸਦੀ ਦੇ ਵਿੱਚ ਰੁਕੀ ਹੋਈ ਹੈ| ਰੋਜਗਾਰ ਪੈਦਾ ਨਹੀਂ ਹੋ ਰਹੇ ਹਨ| ਵਿਕਾਸ ਰੁਕ ਗਿਆ ਹੈ|
ਫੌਜ ਲੋਕਤੰਤਰ ਦੀ ਅਗਵਾਈ ਕਰ ਰਹੀ ਹੈ| ਇਹਨਾਂ ਹਾਲਾਤਾਂ ਵਿੱਚ ਲੋਕਾਂ ਦੀ ਨਾਰਾਜਗੀ ਵੱਧ ਰਹੀ ਹੈ ਅਤੇ ਪਹਿਲੀ ਵਾਰ ਫੌਜ ਦੇ ਖਿਲਾਫ ਲੋਕ ਖੁੱਲ ਕੇ ਨਾਰਾਜਗੀ ਦਾ ਇਜਹਾਰ ਕਰ ਰਹੇ ਹਨ| ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰ ਕਸ਼ਮੀਰ ਚੀਖਦੇ ਰਹਿਣ ਨਾਲ ਕੁੱਝ ਨਹੀਂ ਹੋਵੇਗਾ| ਫੌਜ ਦੀ ਕਸ਼ਮੀਰ ਨੀਤੀ ਨੇ ਪਾਕਿਸਤਾਨ ਨੂੰ ਪੂਰੀ ਦੁਨੀਆ ਵਿੱਚ ਅਲੱਗ-ਥਲੱਗ ਕਰ ਦਿੱਤਾ ਹੈ|
ਇਸ ਮਾਹੌਲ ਦੇ ਵਿੱਚ ਜੇਕਰ ਪਾਕਿ ਫੌਜ ਮੁੱਖੀ ਨਵੀਂ ਦਿੱਲੀ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਦੀ ਗੱਲ ਕਰਦੇ ਹਨ ਤਾਂ ਸਾਨੂੰ ਨਿਸ਼ਚਿਤ ਰੂਪ ਨਾਲ ਥੋੜ੍ਹਾ ਚੌਕੰਨਾ ਹੋ ਜਾਣਾ ਚਾਹੀਦਾ ਹੈ| ਇਹ ਸੋਚਣ ਦੀ ਜਰੂਰਤ ਹੈ ਕਿ ਜਨਰਲ ਬਾਜਵਾ ਦਾ ਅਚਾਨਕ ਦਿਲ ਤਬਦੀਲ ਕਿਉਂ ਹੋ ਰਿਹਾ ਹੈ|
ਓਮਕਾਰ ਚੌਧਰੀ

Leave a Reply

Your email address will not be published. Required fields are marked *