“ਕੀ ਭਾਸ਼ਾ ਸਹੀ ਭਾਵ ਪ੍ਰਗਟ ਕਰ ਸਕਦੀ ਹੈ?”

ਭਾਸ਼ਾ ਬਣੀ ਹੈ ਆਪਣੇ ਭਾਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰਨ ਲਈ| ਇਨਸਾਨ ਆਪਣੇ ਭਾਵਾਂ ਨੂੰ ਸਿੱਧੇ ਤੌਰ ਤੇ ਪ੍ਰਗਟ ਨਹੀਂ ਕਰ ਸਕਦਾ ਕਿਉਂਕਿ ਨਾਂ ਤਾਂ ਭਾਵ ਦੇਖੇ ਜਾ ਸਕਦੇ ਹਨ ਅਤੇ ਨਾਂ ਹੀ ਸੁਣੇ ਜਾ ਸਕਦੇ ਹਨ| ਆਮ ਇਨਸਾਨ ਭਾਵਾਂ ਨੂੰ ਮਹਿਸੂਸ ਵੀ ਨਹੀਂ ਕਰ ਸਕਦੇ| ਭਾਵਾਂ ਦੇ ਸਿਰ ‘ਤੇ ਹੀ ਦੁਨੀਆ ਚਲਦੀ ਹੈ| ਭਾਸ਼ਾ ਦਾ ਆਵਿਸ਼ਕਾਰ ਵੀ ਭਾਵਾਂ ਕਾਰਨ ਹੀ ਹੋਇਆ ਹੈ| ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਦੀ ਮੱਦਦ ਨਾਲ ਆਪਣੇ ਭਾਵਾਂ ਨੂੰ ਕਿਸੇ ਦੂਜੇ ਨੂੰ ਦਿਖਾਇਆ ਯਾ ਸੁਣਾਇਆ ਜਾ ਸਕਦਾ ਹੈ| ਭਾਸ਼ਾ ਵਿੱਚ ਭਾਵਾਂ ਨੂੰ ਪ੍ਰਗਟ ਕਰਨ ਦੀ ਸਮੱਰਥਾ ਹੁੰਦੀ ਹੈ| ਪਰ ਜੇ ਆਪਾਂ ਧਿਆਨ ਨਾਲ ਇਸ ਸਾਰੀ ਗਲ ਨੂੰ ਦੇਖੀਏ ਤਾਂ ਕੁੱਝ ਹੋਰ ਸੱਚਾਈ ਵੀ ਉਭਰਦੀ ਪ੍ਰਤੀਤ ਹੁੰਦੀ ਹੈ| ਭਾਸ਼ਾ ਵਿੱਚ ਸਮੱਰਥਾ ਤਾਂ ਹੁੰਦੀ ਹੈ ਭਾਵਾਂ ਨੂੰ ਪ੍ਰਗਟ ਕਰਨ ਦੀ, ਪਰ ਸਮੱਰਥਾ ਹੀ ਹੁੰਦੀ ਹੈ, ਪੂਰੇ ਸਹੀ ਤਰੀਕੇ ਨਾਲ ਕਿਸੇ ਭਾਵ ਨੂੰ ਭਾਸ਼ਾ ਦੁਆਰਾ ਪ੍ਰਗਟ ਕਰਨਾ ਬਹੁਤ ਹੀ ਮੁਸ਼ਕਿਲ ਹੈ| ਬੋਲੇ ਗਏ ਸ਼ਬਦਾਂ ਦਾ ਕੋਈ ਵੀ ਅਰਥ ਕੱਢਿਆ ਜਾ ਸਕਦਾ ਹੈ| ਕਈ ਵਾਰ ਤਾਂ ਇੰਝ ਵੀ ਹੁੰਦਾ ਹੈ ਕਿ ਜੋ ਆਦਮੀ ਬੋਲਣਾ ਚਾਹੁੰਦਾ ਹੈ, ਜੋ ਭਾਵ ਪ੍ਰਗਟ ਕਰਨਾ ਚਾਹੁੰਦਾ ਹੈ, ਜੋ ਮੂੰਹੋਂ ਉਹ ਭਾਸ਼ਾ ਦੇ ਸ਼ਬਦ ਕੱਢਦਾ ਹੈ, ਕਈ ਵਾਰ ਦੂਜੇ ਲੋਕ ਉਹਨਾਂ ਸ਼ਬਦਾਂ ਦਾ ਉਹ ਮਤਲਬ ਕੱਢਦੇ ਹਨ, ਜੋ ਬੋਲਣ ਵਾਲੇ ਦੇ ਭਾਵ ਦੇ ਠੀਕ ਉਲਟ ਹੁੰਦਾ ਹੈ| ਉਦਾਹਰਣ ਦੇ ਤੌਰ ਤੇ, ਜੇ ਤੁਹਾਡੇ ਕੋਲੋਂ ਕੋਈ ਪੁੱਛੇ, ਕੀ ਤੁਹਾਨੂੰ ਲਾਲ ਰੰਗ ਪਸੰਦ ਹੈ? ਮੰਨ ਲਵੋ ਤੁਸੀਂ ਉੱਤਰ ਦਿੱਤਾ šਹਾਂਜੀ|” ਹੁਣ ਇਸ ਇੱਕ ਸ਼ਬਦ ਦੇ ਉੱਤਰ ਵਿੱਚੋਂ ਹੀ ਕਈ ਮਤਲਬ ਕੱਢੇ ਜਾ ਸਕਦੇ ਹਨ| ਪਹਿਲਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਲਾਲ ਰੰਗ ਸੱਭ ਤੋਂ ਵੱਧ ਵਧੀਆ ਲਗਦਾ ਹੈ| ਦੂਜਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਲਾਲ ਰੰਗ ਤੋਂ ਇਲਾਵਾ ਹੋਰ ਕੋਈ ਰੰਗ ਪਸੰਦ ਨਹੀਂ, ਮਤਲਬ ਨਾਂ ਹਰਾ ਰੰਗ ਪਸੰਦ ਹੈ ਅਤੇ ਨਾਂ ਹੀ ਪੀਲਾ| ਤੀਜਾ ਇਹ ਅਰਥ ਕੱਢਿਆ ਜਾ ਸਕਦਾ ਹੈ ਕਿ ਇਸ ਆਦਮੀ ਨੂੰ ਹੋਰ ਰੰਗਾਂ ਦੇ ਨਾਲ ਨਾਲ ਲਾਲ ਰੰਗ ਵੀ ਪਸੰਦ ਹੈ| ਚੌਥਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਅੱਜਕੱਲ੍ਹ ਹਰ ਕਿਸੇ ਨੂੰ ਲਾਲ ਰੰਗ ਤਾਂ ਪਸੰਦ ਹੀ ਹੁੰਦਾ ਹੈ, ਸੋ ਇਸ ਆਦਮੀ ਨੇ ਬਿਨ੍ਹਾਂ ਸੋਚੇ ਸਮਝੇ ਐਵੇਂ ਹੀ ਕਹਿ ਦਿੱਤਾ ਹੋਣਾ| ਸੋ ਇਸਦੇ ਜਵਾਬ ਨੂੰ ਗੰਭੀਰਤਾ ਨਾਲ ਨਾਂ ਲਿਆ ਜਾਵੇ| ਪੰਜਵਾਂ ਅਰਥ ਇਹ ਵੀ ਕੋਈ ਕੱਢ ਸਕਦਾ ਹੈ ਕਿ ਗੁਲਾਬ ਦਾ ਫੁੱਲ ਲਾਲ ਰੰਗ ਦਾ ਹੁੰਦਾ ਹੈ, ਇਸ ਲਈ ਇਸ ਆਦਮੀ ਨੂੰ ਲਾਲ ਰੰਗ ਪਸੰਦ ਹੈ| ਇੱਥੇ ਆਪਾਂ ਸਿਰਫ ਇੱਕੋ ਹੀ ਸ਼ਬਦ šਹਾਂਜੀ” ਤੋਂ ਲੱਖਾਂ ਹੀ ਅਰਥ ਕੱਢ ਸਕਦੇ ਹਾਂ| ਹੁਣ ਮਜ਼ੇ ਦੀ ਗਲ ਇਹ ਹੈ ਕਿ ਜਿਸਨੇ šਹਾਂਜੀ” ਸ਼ਬਦ ਬੋਲਿਆ, ਉਸਦੇ ਪਿੱਛੇ ਉਪਰੋਕਤ ਸਾਰੇ ਭਾਵਾਂ ਵਿੱਚੋਂ ਕੋਈ ਇੱਕ ਹੀ ਭਾਵ ਸੀ ਅਤੇ ਜੋ ਸੁਨਣ ਵਾਲਾ ਸੀ, ਉਸਨੇ ਉਪਰੋਕਤ ਸਾਰੇ ਭਾਵਾਂ ਵਿੱਚੋਂ ਪਤਾ ਨਹੀਂ ਕਿਹੜਾ ਭਾਵ ਸਮਝਣਾ ਹੈ, ਸੁਨਣ ਵਾਲੇ ਨੇ ਕੇਵਲ ਇੱਕੋ ਹੀ ਭਾਵ ਸਮਝਣਾ ਹੈ| ਹੁਣ ਜ਼ਰਾ ਧਿਆਨ ਨਾਲ ਸੁਨਣਾ| ਹੁਣ ਮਜ਼ੇ ਦੀ ਗਲ ਇਹ ਹੈ ਕਿ ਜੋ ਬੋਲਣ ਵਾਲੇ ਨੇ ਇੱਕ ਭਾਵ ਪ੍ਰਗਟ ਕੀਤਾ šਹਾਂਜੀ” ਸ਼ਬਦ ਦੇ ਰੂਪ ਵਿੱਚ, ਜਿਸਦੇ ਅਰਥ ਲੱਖਾਂ ਹੀ ਕੱਢੇ ਜਾ ਸਕਦੇ ਹਨ, ਕੀ ਹੁਣ ਸੁਨਣ ਵਾਲਾ ਉਹਨਾਂ ਲੱਖਾਂ ਅਰਥਾਂ ਵਿੱਚੋਂ ਸਹੀ ਅਰਥ ਲੱਭ ਪਾਵੇਗਾ? ਸੰਭਾਵਨਾ ਬਹੁਤ ਹੀ ਘੱਟ ਹੈ| ਠੀਕ ਬਿਲਕੁਲ ਇੰਝ ਹੀ ਆਪਣੀ ਦੁਨੀਆ ਵਿੱਚ ਹੋ ਰਿਹਾ ਹੈ| ਬੋਲਣ ਵਾਲਾ ਕੁੱਝ ਹੋਰ ਹੀ ਬੋਲ ਰਿਹਾ ਹੈ, ਕੁੱਝ ਹੋਰ ਹੀ ਭਾਵ ਪ੍ਰਗਟ ਕਰ ਰਿਹਾ ਹੈ, ਪਰ ਸੁਨਣ ਵਾਲਾ ਉਸ ਦੇ ਭਾਵ ਨੂੰ ਸਮਝ ਹੀ ਨਹੀਂ ਪਾ ਰਿਹਾ| ਸਿਰਫ ਇਹੋ ਹੀ ਕਾਰਨ ਹੁੰਦਾ ਹੈ ਅੱਜਕੱਲ੍ਹ ਦੇ ਲੜਾਈ ਝਗੜਿਆਂ ਦਾ| 95Ü ਝਗੜਿਆਂ ਦਾ ਸਿਰਫ ਇਹੋ ਹੀ ਕਾਰਨ ਹੁੰਦਾ ਹੈ| ਇਸ ਗਲ ਨੂੰ ਹੋਰ ਡੂੰਘਾਈ ਵਿੱਚ ਸਮਝਣ ਲਈ ਮੈਂ ਤੁਹਾਨੂੰ ਇੱਕ ਸੱਚੀ ਗਲ ਸੁਣਾਉਂਦਾ ਹਾਂ| ਇੱਕ ਵਾਰ ਮੇਰਾ ਇੱਕ ਆਰਟੀਕਲ ਪਬਲਿਸ਼ ਹੋਇਆ šਕਿਵੇਂ ਜੋੜੀਏ ਟੁਟਦੇ ਜਾਂਦੇ ਰਿਸ਼ਤੇ?” ਇਸ ਆਰਟੀਕਲ ਵਿੱਚ ਮੈਂ ਨੂੰਹਾਂ ਦੀ ਪੱਖ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ| ਕੁੱਝ ਸੱਸਾਂ ਨੂੰ ਇਹ ਆਰਟੀਕਲ ਪਸੰਦ ਨਹੀਂ ਆਇਆ| ਉਹਨਾਂ ਨੇ ਮੇਰੇ ਆਰਟੀਕਲ ਦੇ ਰੂਪ ਵਿੱਚ ਲਿੱਖੇ ਭਾਵ ਦਾ ਇਹ ਅਰਥ ਕੱਢਿਆ ਕਿ ਮੈਂ ਨੂੰਹਾਂ ਦੇ ਪੱਖ ਵਿੱਚ ਹਾਂ ਅਤੇ ਸੱਸਾਂ ਦੇ ਵਿਰੋਧ ਵਿੱਚ ਹਾਂ| ਇੱਕ ਵਾਰ ਮੇਰਾ ਆਰਟੀਕਲ ਪਬਲਿਸ਼ ਹੋਇਆ šਕਿਉਂ ਮਰਦ ਔਰਤਾਂ ਨਾਲੋਂ ਪਹਿਲਾਂ ਮਰ ਰਹੇ ਹਨ?” ਇਸ ਆਰਟੀਕਲ ਵਿੱਚ ਮੈਂ ਉਹਨਾ ਮਰਦਾਂ ਦੀ ਗਲ ਕੀਤੀ, ਜੋ ਖੁਦ ਸਹੀ ਹਨ, ਪਰ ਜਿੰਨ੍ਹਾਂ ਦੀਆਂ ਘਰ ਵਾਲੀਆਂ ਚੰਗੀਆਂ ਨਹੀਂ ਹਨ| ਔਰਤਾਂ ਨੇ ਇਹ ਆਰਟੀਕਲ ਪੂਰਾ ਆਪਣੇ ਵਿਰੋਧ ਵਿੱਚ ਹੀ ਸਮਝ ਲਿਆ| ਪਰ ਮੇਰਾ ਭਾਵ ਉਪਰੋਕਤ ਦੋਹਾਂ ਆਰਟੀਕਲਜ਼ ਵਿੱਚ ਕੁੱਝ ਹੋਰ ਹੀ ਸੀ, ਪਰ ਲੋਕਾਂ ਨੇ ਕੁੱਝ ਹੋਰ ਹੀ ਸਮਝ ਲਿਆ| ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਨੂੰਹਾਂ, ਸੱਸਾਂ, ਮਰਦ ਅਤੇ ਔਰਤਾਂ ਕਿੱਥੇ-ਕਿੱਥੇ ਸਹੀ ਹਨ ਅਤੇ ਕਿੱਥੇ-ਕਿੱਥੇ ਗਲਤ ਹਨ, ਤਾਂ ਜੋ ਆਪਾਂ ਸਾਰੇ ਰਲ ਮਿਲਕੇ ਆਪੋ ਆਪਣੀਆਂ ਗਲਤੀਆਂ ਨੂੰ ਮੰਨ ਲਈਏ, ਆਪੋ-ਆਪਣੀਆਂ ਕਮਜ਼ੋਰੀਆਂ ਨੂੰ ਸਮਝੀਏ ਅਤੇ ਇਹ ਸੱਭ ਕਰਨ ਤੋਂ ਬਾਅਦ, ਆਪਾਂ ਪੂਰੀ ਪੋਜ਼ਿਟਿਵ ਸੋਚ ਨਾਲ ਵਧੀਆ ਤੋਂ ਵਧੀਆ, ਚੰਗੇ ਤੋਂ ਚੰਗੇ ਰਸਤੇ ਅਪਣਾਈਏ ਅਤੇ ਆਪਣਾ ਹਰ ਤਰ੍ਹਾਂ ਦਾ ਰਿਸ਼ਤਾ ਸੋਹਣੇ ਤੋਂ ਸੋਹਣਾ ਬਣਾਈਏ| ਮੈਂ ਕਿਸੇ ਵੀ ਇਨਸਾਨ ਦੇ ਹੱਕ ਵਿੱਚ ਨਹੀਂ ਅਤੇ ਨਾਂ ਹੀ ਕਿਸੇ ਇਨਸਾਨ ਦੇ ਵਿਰੋਧ ਵਿੱਚ| ਮੈਂ ਤਾਂ ਸਿਰਫ ਸ਼ਾਤੀ ਅਤੇ ਪਿਆਰ ਦੇ ਹੱਕ ਵਿੱਚ ਹਾਂ ਅਤੇ ਅਸ਼ਾਂਤੀ ਅਤੇ ਝਗੜੇ ਦੇ ਵਿਰੋਧ ਵਿੱਚ| ਮੇਰੇ ਦਿਲ ਵਿੱਚ ਤਾਂ ਸਿਰਫ ਇਹੋ ਹੀ ਭਾਵ ਹੈ| ਮੈਂ ਇਹ ਰੱਬ ਜੀ ਨੂੰ ਪ੍ਰਾਰਥਨਾ ਕਰਾਂਗਾ ਕਿ ਰੱਬ ਜੀ ਮੈਨੂੰ ਅਜਿਹੇ ਸ਼ਬਦ ਦੇਣ, ਜਿਸ ਨਾਲ ਮੇਰੀ ਜ਼ੁਬਾਨ ‘ਤੇ ਅਜਿਹੇ ਲਫਜ਼ ਆਉਣ, ਜੋ ਮੇਰੇ ਅਸਲ ਦਿਲ ਦੇ ਭਾਵ ਨੂੰ ਸਹੀ ਸਹੀ ਪ੍ਰਗਟ ਕਰਨ ਤਾਂ ਜੋ ਮੈਂ ਆਪਣੇ ਜ਼ਿੰਦਗੀ ਦੇ ਅਸਲ ਮਕਸਦ ਜੋ ਕਿ ਪਿਆਰ ਅਤੇ ਸ਼ਾਂਤੀ ਫੈਲਾਉਣਾ ਹੈ, ਉਸ ਵਿੱਚ ਕਾਮਯਾਬੀ ਹਾਸਿਲ ਕਰ ਸਕਾਂ| ਅੰਤ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਸ਼ਬਦਾਂ ਦੇ ਭੇਦ ਭਾਵ ਨੂੰ ਛੱਡਕੇ ਇਨਸਾਨ ਦੇ ਅਸਲ ਭਾਵ ਨੂੰ ਪਕੜਨਾ ਚਾਹੀਦਾ ਹੈ ਅਤੇ ਦੂਜਾ ਆਪਣਾ ਹਰ ਭਾਵ ਪੋਜ਼ਿਟਿਵ ਰੱਖਣਾ ਚਾਹੀਦਾ ਹੈ| ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਕਿ ਕੀਤੇ ਕਰਮ ਨਾਲੋਂ, ਕੀਤੇ ਕਰਮ ਪਿੱਛੇ ਛਿੱਪਿਆ ਭਾਵ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ|
ਸਾਹਿਤਕਾਰ- ਅਮਨਪ੍ਰੀਤ ਸਿੰਘ
ਵਟਸ ਅਪ- 09465554088

Leave a Reply

Your email address will not be published. Required fields are marked *