ਕੀ ਹੈ ਮੇਘਾਲੇਅਨ ਦੌਰ ?

ਅਸੀਂ ਅੱਗੇ ਵੱਧਦੇ ਜਾਂਦੇ ਹਾਂ ਅਤੇ ਸਮੇਂ ਦੇ ਪੰਧ ਤੇ ਸਾਡੇ ਕਦਮਾਂ ਦੇ ਨਿਸ਼ਾਨ ਦਰਜ ਹੁੰਦੇ ਜਾਂਦੇ ਹਨ| ਇਸ ਕਹਾਵਤ ਦੇ ਨਾਲ ਇੱਕ ਭੌਤਿਕ ਸੱਚ ਵੀ ਜੁੜਿਆ ਹੈ| ਸਮਾਂ ਗੁਜਰਨ ਦੇ ਨਿਸ਼ਾਨ ਸਚਮੁੱਚ ਇੱਕ ਪੰਧ ਤੇ ਹੀ ਦਰਜ ਹਨ ਅਤੇ ਇਨ੍ਹਾਂ ਨਿਸ਼ਾਨਾਂ ਦੇ ਆਧਾਰ ‘ਤੇ ਇਹ ਤੈਅ ਹੋਇਆ ਕਿ ਹੁਣ ਜਿਸ ਦੌਰ ਵਿੱਚ ਅਸੀਂ ਰਹਿ ਰਹੇ ਹਾਂ, ਉਹ ਕਿਸੇ ਮਹਾਂਪੁਰਖ ਦੇ ਜਨਮ ਜਾਂ ਰਾਜੇ ਦੇ ਸੱਤਾ ਸੰਭਾਲਣ ਦੇ ਨਾਲ ਨਹੀਂ ਬਲਕਿ ਹੁਣ ਤੋਂ 4200 ਸਾਲ ਪਹਿਲਾਂ ਪਏ 200 ਸਾਲ ਲੰਬੇ ਇੱਕ ਵਿਸ਼ਵਵਿਆਪੀ ਸੋਕੇ ਤੋਂ ਸ਼ੁਰੂ ਹੋਇਆ ਸੀ| ਇਹ ਹਾਲਾਂਕਿ ਭਾਰਤ ਦੇ ਮੇਘਾਲਿਆ ਰਾਜ ਵਿੱਚ ਪਾਈ ਗਈ, ਇਸ ਲਈ ਪੂਰੀ ਦੁਨੀਆ ਵਿੱਚ ਇਸ ਦੌਰ ਨੂੰ ਮੇਘਾਲਿਅਨ ਦੌਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ| ਮੇਘਾਲਿਆ ਵਿੱਚ 1290 ਮੀਟਰ ਦੀ ਉਚਾਈ ਉਤੇ ਸਥਿਤ ਮਾਮਲੁਹ ਗੁਫਾ ਦੀ ਗਿਣਤੀ ਦੇਸ਼ ਦੀਆਂ ਦਸ ਸਭ ਤੋਂ ਲੰਬੀਆਂ ਅਤੇ ਡੂੰਘੀਆਂ ਗੁਫਾਵਾਂ ਵਿੱਚ ਹੁੰਦੀ ਹੈ|
ਇਸ ਗੁਫਾ ਦੀ ਛੱਤ ਤੋਂ ਲੱਖਾਂ ਸਾਲਾਂ ਵਿੱਚ ਟਪਕੇ ਪਾਣੀ ਵਿੱਚ ਘੁਲ੍ਹੇ ਖਣਿਜਾਂ ਤੋਂ ਬਣੀ ਹੇਠੋਂ ਉਤੇ ਨੂੰ ਜਾਂਦੀ ਇੱਕ ਚੱਟਾਨ (ਸਟੈਲੈਗਮਾਇਟ) ਨੇ ਵਿਗਿਆਨੀਆਂ ਨੂੰ ਅਜਿਹੇ ਸੁਰਾਗ ਉਪਲੱਬਧ ਕਰਵਾਏ, ਜਿਨ੍ਹਾਂ ਦੇ ਆਧਾਰ ਤੇ ਇਹ ਨਵਾਂ ਅਧਿਆਏ ਸਾਹਮਣੇ ਆਇਆ| ਧਰਤੀ ਦੇ 4. 6 ਅਰਬ ਸਾਲ ਪੁਰਾਣੇ ਇਤਿਹਾਸ ਨੂੰ ਧਰਤੀ ਵਿਗਿਆਨੀ ਕਈ ਖੰਡਾਂ ਵਿੱਚ ਵੰਡ ਕੇ ਦੇਖਦੇ ਹਨ ਇਨ੍ਹਾਂ ਨੂੰ ਕਲਪ (ਇਯਾਨ), ਸੰਵਤ ( ਏਰਾ ), ਮਿਆਦ (ਪੀਰੀਅਡ) ਅਤੇ ਯੁੱਗ ( ਈਪਾਕ ) ਕਹਿੰਦੇ ਹਨ| ਇਹਨਾਂ ਵਿੱਚ ਸਭ ਤੋਂ ਛੋਟੀ ਇਕਾਈ ਹੈ ਈਪਾਕ| ਮੌਜੂਦਾ ਈਪਾਕ ਦਾ ਨਾਮ ਹੋਲੋਸੀਨ ਈਪਾਕ ਹੈ, ਜੋ 11700 ਸਾਲ ਪਹਿਲਾਂ ਸ਼ੁਰੂ ਹੋਇਆ ਸੀ| ਇਸ ਹੋਲੋਸੀਨ ਈਪਾਕ ਨੂੰ ਤਿੰਨ ਵੱਖ-ਵੱਖ ਕਾਲਾਂ ਵਿੱਚ ਵੰਡਿਆ ਗਿਆ ਹੈ- ਅਪਰ, ਮਿਡਲ ਅਤੇ ਲੋਅਰ| ਇਹਨਾਂ ਵਿੱਚ ਤੀਸਰੇ ਮਤਲਬ ਲੋਅਰ ਕਾਲ ਨੂੰ ਮੇਘਾਲਿਅਨ ਨਾਮ ਦਿੱਤਾ ਗਿਆ ਹੈ| ਇਹ ਤਿੰਨੋਂ ਦੌਰ ਧਰਤੀ ਦੇ ਮਾਹੌਲ ਵਿੱਚ ਆਏ ਕਿਸੇ ਵੱਡੇ ਤਬਦੀਲੀ ਦਾ ਬਿਆਨ ਕਰਨ ਵਾਲੀਆਂ ਸੰਸਾਰਿਕ ਘਟਨਾਵਾਂ ‘ਤੇ ਆਧਾਰਿਤ ਹਨ|
ਪਰੰਤੂ ਹੋਲੋਸੀਨ ਈਪਾਕ ਦੀ ਖਾਸੀਅਤ ਇਹ ਹੈ ਕਿ ਇਸ ਦੌਰ ਵਿੱਚ ਇਨਸਾਨ ਬਾਕੀ ਜੀਵਾਂ ‘ਤੇ ਆਪਣੀ ਸਰਵਸ਼ੇਸ਼ਟਤਾ ਸਥਾਪਤ ਕਰ ਚੁੱਕਿਆ ਸੀ| ਹੋਲੋਸੀਨ ਈਪਾਕ ਵਿੱਚ ਵੀ ਮੇਘਾਲਿਅਨ ਦੌਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਮਨੁੱਖੀ ਇਤਿਹਾਸ ਦੀ ਬਹੁਤ ਵੱਡੀ ਉਥਲ – ਪੁਥਲ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ|
ਦੋ ਸਦੀ ਦੇ ਜਿਸ ਸੋਕੇ ਨੇ ਇਸਨੂੰ ਪਿਛਲੇ ਦੌਰਾਂ ਤੋਂ ਵੱਖ ਕੀਤਾ, ਉਹ ਪੂਰੀ ਦੁਨੀਆ ਵਿੱਚ ਵੱਡੇ ਸਭਿਆਚਾਰਕ ਬਦਲਾਵਾਂ ਦਾ ਵਾਹਕ ਬਣਿਆ| ਇਸ ਦੇ ਕਾਰਨ ਨਾ ਸਿਰਫ ਵੱਡੀਆਂ – ਵੱਡੀਆਂ ਸਭਿਅਤਾਵਾਂ ਨਸ਼ਟ ਹੋਈਆਂ ਬਲਕਿ ਮਨੁੱਖ ਦੀ ਜੀਵਨ ਸ਼ੈਲੀ ਵਿੱਚ ਜਬਰਦਸਤ ਤਬਦੀਲੀਆਂ ਆਈਆਂ| ਆਧੁਨਿਕ ਮਨੁੱਖ ਦੀ ਜੀਵਨ ਯਾਤਰਾ ਦਾ ਇਹ ਦੌਰ ਮਹਾਸੋਕੇ ਦਾ ਗੋਲਾ ਦਾਗਣ ਦੇ ਨਾਲ ਸ਼ੁਰੂ ਹੋਇਆ, ਜਿਸ ਦੇ ਨਿਸ਼ਾਨ ਸਾਡੇ ਮੇਘਾਲਿਆ ਵਿੱਚ ਦਰਜ ਪਾਏ ਗਏ |
ਰਵੀ ਸ਼ੰਕਰ

Leave a Reply

Your email address will not be published. Required fields are marked *