ਕੁਆਰਕ ਸਿਟੀ ਵਿਖੇ ਰੋਸ਼ਨੀ ਫਾਊਂਡੇਸ਼ਨ ਨੇ ਦੂਸਰਾ ਖੂਨਦਾਨ ਕੈਂਪ ਲਗਾਇਆ

ਐਸ.ਏ.ਐਸ. ਨਗਰ, 21 ਜੁਲਾਈ (ਸ.ਬ.) ਕੁਆਰਕ ਸਿਟੀ ( ਉਦਯੋਗਿਕ ਖੇਤਰ ) ਵਿਖੇ ਐਨ ਜੀ ਓ ”ਰੋਸ਼ਨੀ ਫਾਊਂਡੇਸ਼ਨ” ( ਰਜਿ) ਪੰਜਾਬ ਵਲੋਂ ਰੈਡ ਕਰਾਸ ਪੰਜਾਬ ਦੀ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕੁਆਰਕ ਸਿਟੀ ਦੇ ਮੁਲਾਜਮਾਂ ਵਲੋਂ ਖੂਨਦਾਨ  ਕੀਤਾ ਗਿਆ| ਇਸ ਮੌਕੇ 26 ਵਿਅਕਤੀਆਂ ਨੇ ਖੂਨਦਾਨ ਕੀਤਾ| ਸਰਕਾਰੀ ਹਸਪਤਾਲ ਫੇਜ਼-6 ਦੀ ਮੈਡੀਕਲ ਟੀਮ ਨੇ ਇਸ ਮੌਕੇ ਖੂਨ ਇੱਕਤਰ ਕੀਤਾ| ਇਸ ਮੌਕੇ ਈ ਸੀ ਜੀ, ਸ਼ੂਗਰ, ਥਾਇਰਾਡ ਦੇ ਟੈਸਟ ਮੁਫਤ ਕੀਤੇ ਗਏ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ| ਇਸ ਮੌਕੇ ਰੌਸ਼ਨੀ ਫਾਊਡੇਸ਼ਨ ਦੀ ਪ੍ਰਧਾਨ ਡਾ. ਸਿਮਰਨਪ੍ਰੀਤ  ਕੌਰ, ਟਰੱਸਟੀ ਮੈਂਬਰ ਸ੍ਰ. ਕਰਮ ਸਿੰਘ ਬੱਬਰਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ| ਖੂਨਦਾਨੀਆਂ ਨੂੰ ਉਤਸ਼ਾਹਿਤ ਵੇਖਦਿਆਂ ਹੋਇਆ ਰੈਡ ਕਰਾਸ ਵਲੋਂ ਸਟਰੀਫਿਕੇਟ ਦਿੱਤੇਗਏ| ਰੌਸ਼ਨੀ ਫਾਊਡੇਸ਼ਨ ਵਲੋਂ ਯਾਦਗਾਰੀ ਚਿੰਨ ਵੀ ਦਿੱਤੇ ਗਏ| ਇਸ ਮੌਕੇ ਤੇ ਸ੍ਰ. ਕਰਮ ਸਿੰਘ ਬੱਬਰਾ ਨੇ ਡੋਨਰਜ਼ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਅਜਿਹੇ ਨੇਕ ਕੰਮ ਲਈ ਸਹਿਯੋਗ ਦੇਣ ਲਈ ਪ੍ਰਰੇਨਾ ਕੀਤੀ|

Leave a Reply

Your email address will not be published. Required fields are marked *