ਕੁਈਨਜ਼ਲੈਂਡ ਵਿੱਚ ਕਰੈਸ਼ ਹੋਇਆ ਜਹਾਜ਼, ਹਾਦਸੇ ਤੋਂ ਬਾਅਦ ਇੱਕ ਘੰਟੇ ਤੱਕ ਅੰਦਰ ਫਸੀਆਂ ਰਹੀਆਂ ਦੋ ਜ਼ਿੰਦਗੀਆਂ

ਬ੍ਰਿਸਬੇਨ, 2 ਜਨਵਰੀ (ਸ.ਬ.) ਉੱਤਰੀ ਕੁਈਨਜ਼ਲੈਂਡ ਵਿੱਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਦੋ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ| ਦੋਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ| ਕੁਈਨਜ਼ਲੈਂਡ ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਇਹ ਹਾਦਸਾ ਟਾਊਨਜ਼ਵਿਲੇ ਦੇ ਨਜ਼ਦੀਕ ਵਾਪਰਿਆ| ਉਸ ਨੇ ਦੱਸਿਆ ਕਿ ਜਹਾਜ਼ ਲੈਂਡਿੰਗ ਵੇਲੇ ਦੁਰਘਟਨਾਗ੍ਰਸਤ ਹੋ ਕੇ ਪਲਟ ਗਿਆ| ਹਾਦਸੇ ਤੋਂ ਬਾਅਦ 68 ਸਾਲਾ ਪਾਇਲਟ ਅਤੇ 24 ਸਾਲਾ ਲੜਕੀ ਜਹਾਜ਼ ਦੇ ਅੰਦਰ ਇੱਕ ਘੰਟੇ ਤੱਕ ਫਸੇ ਰਹੇ, ਜਿਨ੍ਹਾਂ ਨੂੰ ਮੌਕੇ ਤੇ ਪਹੁੰਚੇ ਸੰਕਟਕਾਲੀ ਸੇਵਾ ਦੇ ਮੈਂਬਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲਾਂ ਵਿੱਚ ਭਰਤੀ ਕਰਾਇਆ| ਬੁਲਾਰੇ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *