ਕੁਈਨਜ਼ਲੈਂਡ ਵਿੱਚ ਛੋਟਾ ਜ਼ਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੁਈਨਜ਼ਲੈਂਡ, 29 ਮਾਰਚ (ਸ.ਬ.) ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਕੇ ਤੇ ਮੌਤ ਹੋ ਗਈ| ਇਹ ਜਹਾਜ਼ ਬੀਤੀ ਸ਼ਾਮ ਹਾਦਸੇ ਦਾ ਸ਼ਿਕਾਰ ਹੋਇਆ| ਐਮਰਜੈਂਸੀ ਕਰੂ ਅਧਿਕਾਰੀਆਂ ਨੂੰ 5.00 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ|
ਅਧਿਕਾਰੀਆਂ ਮੁਤਾਬਕ ਜਹਾਜ਼ ਆਸਟ੍ਰੇਲੀਆ ਦੇ ਓਲਡ ਲੇਡਲੀ ਨੇੜੇ ਫੋਰਰੈਸਟ ਰੋਡ ਤੇ ਹਾਦਸੇ ਦਾ ਸ਼ਿਕਾਰ ਹੋਇਆ| ਚਸ਼ਮਦੀਦ ਗਵਾਹਾਂ ਨੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਐਮਰਜੈਂਸੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਪਰ ਜਦੋਂ ਤੱਕ ਉਹ ਪੁੱਜੇ, ਉਦੋਂ ਤੱਕ ਪਾਇਲਟ ਦੀ ਮੌਤ ਹੋ ਚੁੱਕੀ ਸੀ| ਮੌਕੇ ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਸਵਾਰ 84 ਸਾਲਾ ਪਾਇਲਟ ਦੀ ਮੌਤ ਹੋ ਗਈ|
ਜਹਾਜ਼ ਵਿੱਚ ਪਾਇਲਟ ਇਕੱਲਾ ਸੀ ਅਤੇ ਇਸ ਜਹਾਜ਼ ਹਾਦਸੇ ਕਾਰਨ ਕੋਈ ਹੋਰ ਜ਼ਖਮੀ ਨਹੀਂ ਹੋਇਆ| ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ| ਓਧਰ ਪੁਲੀਸ ਦਾ ਮੰਨਣਾ ਹੈ ਕਿ ਜਹਾਜ਼ ਅਚਾਨਕ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇੰਜਣ ਦੇ ਫੇਲ ਹੋਣ ਦੇ ਸੰਕੇਤ ਨਹੀਂ ਮਿਲੇ ਹਨ| ਪੀੜਤ ਦਾ ਪਰਿਵਾਰ ਕੋਮੇਰਾ ਵਿੱਚ ਰਹਿੰਦਾ ਹੈ, ਉਨ੍ਹਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *